ਰੇਲ ਲਾਈਨ ''ਚ ਕਰੈਕ ਕਾਰਨ 3 ਘੰਟੇ ਦੇਰੀ ਨਾਲ ਜਲੰਧਰ ਪਹੁੰਚੀ ਸੱਚਖੰਡ ਐਕਸਪ੍ਰੈੱਸ

Monday, Sep 04, 2017 - 07:28 AM (IST)

ਜਲੰਧਰ (ਗੁਲਸ਼ਨ)- ਰੇਲ ਲਾਈਨ 'ਚ ਕਰੈਕ ਆਉਣ ਕਾਰਨ ਨੰਦੇੜ ਤੋਂ ਚਲ ਕੇ ਅੰਮ੍ਰਿਤਸਰ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ (12715) ਐਤਵਾਰ ਕਰੀਬ 3 ਘੰਟੇ ਦੇਰੀ ਨਾਲ ਜਲੰਧਰ ਪਹੁੰਚੀ ।
ਜਾਣਕਾਰੀ ਮੁਤਾਬਰਕ ਟ੍ਰੇਨ ਨਵੀਂ ਦਿੱਲੀ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਖੜ੍ਹੀ ਸੀ ਤਾਂ ਪਤਾ ਲੱਗਾ ਕਿ ਉਸੇ ਪਲੇਟਫਾਰਮ ਦੀ ਰੇਲ ਲਾਈਨ 'ਚ ਕਰੈਕ ਆ ਗਿਆ ਹੈ। ਸੂਚਨਾ ਮਿਲਣ 'ਤੇ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਟਰੈਕ ਨੂੰ ਰਿਪੇਅਰ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਚਸ਼ਮਦੀਦਾਂ ਮੁਤਾਬਕ ਉਥੇ ਸਮਾਂ ਰਹਿੰਦੇ ਹੀ ਰੇਲ ਲਾਈਨ ਵਿਚ ਕਰੈਕ ਆਉਣ ਦਾ ਪਤਾ ਲੱਗ ਗਿਆ ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਸੂਤਰਾਂ ਮੁਤਾਬਕ ਸੱਚਖੰਡ ਐਕਸਪ੍ਰੈੱਸ ਨਵੀਂ ਦਿੱਲੀ ਸਟੇਸ਼ਨ 'ਤੇ ਕਰੀਬ ਡੇਢ ਘੰਟਾ ਖੜ੍ਹੀ ਰਹੀ ਬਾਅਦ ਵਿਚ ਉਸ ਨੂੰ ਦੂਜੇ ਰੂਟ ਨਾਲ ਚਲਾਇਆ ਗਿਆ। ਟ੍ਰੇਨ ਤਾਂ ਪਹਿਲਾਂ ਹੀ ਕੁਝ ਲੇਟ ਚੱਲ ਰਹੀ ਸੀ। ਇਸ ਚੱਕਰ ਵਿਚ ਟਰੇਨ ਹੋਰ ਲੇਟ ਹੋ ਗਈ। ਸ਼ਾਮ 7 ਵਜੇ ਜਲੰਧਰ ਸਿਟੀ ਪਹੁੰਚਣ ਵਾਲੀ ਸੱਚਖੰਡ ਐਕਸਪ੍ਰੈੱਸ ਰਾਤ ਕਰੀਬ 10 ਵਜੇ ਜਲੰਧਰ ਪੁੱਜੀ।


Related News