ਡੇਰੇ ''ਚ ਸਰਚ ਆਪਰੇਸ਼ਨ ਦੇ ਕਾਰਨ ਸਿਰਸਾ ''ਚ ਇੰਟਰਨੈਟ ਸੇਵਾ ਬੰਦ
Saturday, Sep 09, 2017 - 08:40 AM (IST)
ਸਿਰਸਾ — ਰਾਮ ਰਹੀਮ ਦੇ ਡੇਰੇ 'ਚ ਚਲ ਰਹੇ ਸਰਚ ਆਪਰੇਸ਼ਨ ਦੀ ਗੁਪਤਤਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਿਰਸਾ ਡੇਰੇ ਦੇ ਆਸ-ਪਾਸ ਦੇ ਇਲਾਕਿਆਂ 'ਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਡੇਰੇ 'ਚ ਕਾਫੀ ਸਾਰੀਆਂ ਗੁਪਤ ਅਤੇ ਸ਼ੱਕੀ ਵਸਤੂਆਂ ਮਿਲੀਆਂ ਹਨ ਜਿੰਨ੍ਹਾਂ ਦੇ ਅਧਾਰ 'ਤੇ ਪੁਲਸ ਨੂੰ ਕਾਫੀ ਸਾਰੀ ਜਾਣਕਾਰੀ ਮਿਲ ਸਕਦੀ ਹੈ। ਸਰਚ ਆਪਰੇਸ਼ਨ ਦੌਰਾਨ ਲੈਪਟਾਪ,ਹਾਰਡਵੇਅਰ, ਦਸਤਾਵੇਜ਼, ਨਗਦੀ ਅਤੇ ਹੋਰ ਬਹੁਤ ਸਾਰੀਆਂ ਗੁਪਤ ਵਸਤੂਆਂ ਮਿਲਣ ਦੀ ਜਾਣਕਾਰੀ ਮਿਲੀ ਹੈ। ਜ਼ਕਰਯੋਗ ਹੈ ਕਿ ਡੇਰੇ ਦੇ 2 ਕਮਰਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸਰਚ ਦੌਰਾਨ ਕਿਸੇ ਤਰ੍ਹਾਂ ਦਾ ਵਿਗਣ ਨਾ ਪਵੇ ਅਤੇ ਦੇਸ਼ 'ਚ ਸ਼ਾਂਤੀ ਬਣੀ ਰਹੇ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਿਰਸੇ ਦੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
