ਕਰਜ਼ਾ ਨਾ ਮੋੜਨ ਕਾਰਨ ਪੀ. ਐੱਨ. ਬੀ. ਨੇ ਜਾਇਦਾਦ ਨੂੰ ਲਿਆ ਕਬਜ਼ੇ ''ਚ
Thursday, Feb 08, 2018 - 06:45 AM (IST)

ਕਪੂਰਥਲਾ, (ਗੁਰਵਿੰਦਰ ਕੌਰ, ਮਲਹੋਤਰਾ)- ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੀ ਮੁੱਖ ਸ਼ਾਖਾ ਵੱਲੋਂ ਐੱਨ. ਪੀ. ਏ. ਖਾਤਾਧਾਰਕ ਦੀ ਜਾਇਦਾਦ ਨੂੰ ਸਰਫੈਸੀ ਨਿਯਮ 2002 ਦੇ ਅਧੀਨ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ ਤੇ ਤਹਿਸੀਲਦਾਰ ਦੀ ਹਾਜ਼ਰੀ 'ਚ ਬੈਂਕ ਦੇ ਅਧਿਕਾਰਤ ਅਧਿਕਾਰੀਆਂ ਵੱਲੋਂ ਕਬਜ਼ੇ 'ਚ ਲੈ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਉਪਰੋਕਤ ਜਾਇਦਾਦ ਐੱਨ. ਪੀ. ਏ. ਖਾਤਾਧਾਰਕ ਵਿਕਰਮ ਜੈਨ ਪੁੱਤਰ ਸਵ. ਸੁਭਾਸ਼ ਚੰਦਰ ਚੈਨ ਮੁਹੱਲਾ ਸ਼ਹਿਰੀਆਂ ਨਜ਼ਦੀਕ ਸ਼ੀਤਲਾ ਮਾਤਾ ਮੰਦਰ ਜਲੌਖਾਨਾ ਕਪੂਰਥਲਾ ਨਾਲ ਸਬੰਧਿਤ ਹੈ ਤੇ ਵਿਕਰਮ ਜੈਨ ਨੇ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਮੁੱਖ ਸ਼ਾਖਾ ਤੋਂ ਕਰਜ਼ਾ ਲਿਆ ਸੀ ਤੇ ਬੈਂਕ ਦਾ ਕਰਜ਼ਾ ਨਾ ਮੋੜਨ ਦੇ ਕਾਰਨ ਇਸ ਜਾਇਦਾਦ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਹੈ।