ਤਰੱਕੀਆਂ ਨਾ ਹੋਣ ਕਾਰਨ ਅਧਿਆਪਕ ਬੈਠੇ ਭੁੱਖ ਹੜਤਾਲ ''ਤੇ

Tuesday, Oct 31, 2017 - 01:13 AM (IST)

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ)- ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਸੱਦੇ 'ਤੇ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਲੰਬੇ ਸਮੇਂ ਤੋਂ ਲਟਕਣ ਕਾਰਨ ਬਲਾਕ ਧੂਰੀ ਅਤੇ ਸੰਗਰੂਰ-2 ਦੇ ਅਧਿਆਪਕ ਭੁੱਖ ਹੜਤਾਲ 'ਤੇ ਬੈਠੇ। ਭੁੱਖ ਹੜਤਾਲ ਰੱਖਣ ਵਾਲੇ ਅਧਿਆਪਕਾਂ ਵਿਚ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਭਲਵਾਨ, ਜਸਵੀਰ ਸਿੰਘ ਗਿੱਲ, ਗੁਰਜੰਟ ਸਿੰਘ ਪੁੰਨਾਵਾਲ, ਜੀਵਨ ਸਿੰਘ ਭੋਜੋਵਾਲੀ, ਬਲਵੀਰ ਸਿੰਘ ਸਿੱਧੂ, ਦਰਬਾਰਾ ਸਿੰਘ ਹਥਨ, ਗਗਨਦੀਪ ਸਿੰਘ ਬੁੱਗਰਾਂ, ਲਖਵੀਰ ਸਿੰਘ, ਬਲਕਾਰ ਸਿੰਘ ਅਤੇ ਸੰਗਰੂਰ-2 ਵੱਲੋਂ ਜਸਪਾਲ ਸਿੰਘ, ਰਾਜੇਸ਼ ਦਾਨੀ, ਗੁਰਚਰਨ ਸਿੰਘ, ਰਾਜਵੀਰ ਸਿੰਘ, ਕਰਮਜੀਤ ਸਿੰਘ, ਕੁਲਦੀਪ ਸਿੰਘ ਤੇ ਯੋਗੇਸ਼ ਸ਼ਰਮਾ ਨੇ ਭਾਗ ਲਿਆ। 
ਇਸ ਸਬੰਧੀ ਵਿਭਾਗ ਵੱਲੋਂ ਪ੍ਰਮੋਸ਼ਨਾਂ ਸਬੰਧੀ ਸਮਾਂ ਹੁਕਮ ਦਿੱਤੇ ਗਏ ਹਨ। ਭਲਾਈ ਵਿਭਾਗ ਵੱਲੋਂ ਵੀ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਤਰੱਕੀਆਂ ਕਰਨ ਸਬੰਧੀ ਲਿਖਿਆ ਜਾ ਚੁੱਕਾ ਹੈ ਪਰ ਜ਼ਿਲਾ ਸਿੱਖਿਆ ਅਫਸਰ ਟਾਲ-ਮਟੋਲ ਦੀ ਨੀਤੀ ਤਹਿਤ ਤਰੱਕੀਆਂ ਦੇ ਕੰਮ ਨੂੰ ਬਿਨਾਂ ਵਜ੍ਹਾ ਲਮਕਾ ਰਹੇ ਹਨ। ਇਸ ਦੇਰੀ ਦੇ ਕੰਮ ਕਾਰਨ ਅਧਿਆਪਕਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਦਿੱਕਤ ਆ ਰਹੀ ਹੈ। ਭੁੱਖ ਹੜਤਾਲ ਕਾਰਨ ਸਿੱਖਿਆ ਸਕੱਤਰ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਟੈਸਟਿੰਗ ਦੇ ਦਿਨਾਂ 'ਚ ਪ੍ਰਭਾਵਿਤ ਹੋ ਰਿਹਾ ਹੈ। ਇਸ ਸਬੰਧੀ 3 ਨਵੰਬਰ ਨੂੰ ਆਈ.ਟੀ. ਯੂ. ਵੱਲੋਂ ਜ਼ਿਲਾ ਪੱਧਰੀ ਧਰਨੇ ਰਾਹੀਂ ਜ਼ਿਲਾ ਸਿੱਖਿਆ ਅਫਸਰ ਦਾ ਘਿਰਾਓ ਕੀਤਾ ਜਾਵੇਗਾ। 


Related News