ਦੁਬਈ ''ਚ ਹਾਲਾਤਾਂ ਤੋਂ ਦੁੱਖੀ ਪੰਜਾਬੀ ਨੇ ਮੰਗੀ ਭਾਈਚਾਰੇ ਤੋਂ ਮਦਦ

Sunday, Mar 24, 2019 - 09:53 PM (IST)

ਦੁਬਈ ''ਚ ਹਾਲਾਤਾਂ ਤੋਂ ਦੁੱਖੀ ਪੰਜਾਬੀ ਨੇ ਮੰਗੀ ਭਾਈਚਾਰੇ ਤੋਂ ਮਦਦ

ਦੁਬਈ - ਦੁਬਈ 'ਚ ਆਪਣੇ ਪੁੱਤਰ ਕੋਲ ਗਏ ਪੰਜਾਬ ਦੇ ਇਕ ਸ਼ਖਸ ਨੂੰ ਫੇਫੜਿਆਂ 'ਚ ਇਨਫੈਕਸ਼ਨ ਹੋ ਕਾਰਨ ਹਸਪਤਾਲ ਨੇ ਉਸ ਦੇ ਇਲਾਜ ਦਾ ਬਿੱਲ ਲੱਖਾਂ ਰੁਪਏ ਬਣ ਦਿੱਤਾ। ਪੰਜਾਬ ਦੇ ਰਹਿਣ ਵਾਲੇ 66 ਸਾਲਾ ਸੁਰਿੰਦਰ ਨਾਥ ਖੰਨਾ ਨੇ ਇਥੇ ਆਪਣੀ ਪਤਨੀ ਨਾਲ ਪਹੁੰਚਣ ਤੋਂ ਬਾਅਦ ਅਗਲੇ ਦਿਨ ਮਤਲਬ 15 ਮਾਰਚ ਨੂੰ ਸਾਹ ਲੈਣ 'ਚ ਤਕਲੀਫ ਦੀ ਸ਼ਿਕਾਇਤ ਕੀਤੀ। ਉਸ ਦੇ ਪੁੱਤਰ ਅਨੁਭਵ ਕੋਲ ਆਪਣੇ ਮਾਂ-ਪਿਓ ਲਈ ਕੋਈ ਯਾਤਰਾ ਜਾਂ ਮੈਡੀਕਲ ਬੀਮਾ ਨਹੀਂ ਹੈ ਅਤੇ ਉਹ ਆਪਣੇ ਪਿਤਾ ਦੇ ਇਲਾਜ 'ਤੇ ਹਰ ਰੋਜ਼ 30,000 ਰੁਪਏ ਖਰਚ ਕਰ ਰਿਹਾ ਹੈ ਅਤੇ ਉਸ ਦਾ ਹੁਣ ਤੱਕ ਦਾ ਬਿੱਲ ਬਿਨਾਂ ਭੁਗਤਾਨ ਕੀਤੇ ਗਿਆ ਬਿੱਲ 18,00,000 ਰੁਪਏ ਹੈ।
ਖਲੀਜ਼ ਟਾਈਮਜ਼ ਅਖਬਾਰ ਨੇ ਅਨੁਭਵ ਦੇ ਹਵਾਲੇ ਤੋਂ ਖਬਰ ਦਿੱਤੀ ਹੈ, ਜਦੋਂ ਮੇਰੇ ਪਿਤਾ ਇਥੇ ਪਹੁੰਚੇ ਤਾਂ ਮੇਰੇ ਪਿਤਾ ਨੂੰ ਸਾਹ ਲੈਣ 'ਚ ਥੋੜੀ ਤਕਲੀਫ ਹੋ ਰਹੀ ਸੀ ਪਰ ਬੀਮਾਰੀ ਦਾ ਕੋਈ ਕਾਰਨ ਨਹੀਂ ਸੀ।  ਸਵੇਰੇ ਜਦੋਂ ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਸੀ ਤਾਂ ਅਸੀਂ ਐਬੂਲੈਂਸ ਬੁਲਾਈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਫੇਫੜਿਆਂ 'ਚ ਗੰਭੀਰ ਇਨਫੈਕਸ਼ਨ ਦਾ ਪਤਾ ਲਾਇਆ ਹੈ। ਅਨੁਭਵ ਨੇ ਦੁਬਈ 'ਚ ਰਹਿ ਰਹੇ ਭਾਈਚਾਰੇ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।


author

Khushdeep Jassi

Content Editor

Related News