ਦੁਬਈ ''ਚ ਫਸੇ ਨੌਜਵਾਨ ਨੂੰ ਭਾਰਤ ਲਿਆਉਣ ਦੀ ਅਪੀਲ
Saturday, Jan 18, 2020 - 09:20 PM (IST)
ਬਟਾਲਾ, (ਜ. ਬ.)— ਕੁੱਝ ਦਿਨਾਂ ਤੋਂ ਪਿੰਡ ਰਾਮਪੁਰ ਦੇ ਇਕ ਨੌਜਵਾਨ ਨੂੰ ਆਬੂਧਾਬੀ (ਦੁਬਈ) 'ਚ ਬੰਦੀ ਬਣਾ ਕੇ ਕੁੱਟ-ਮਾਰ ਕਰਨ ਵਾਲਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੀੜਤ ਨੌਜਵਾਨ ਦੇ ਪਿਤਾ ਸੁਰਿੰਦਰ ਸਿੰਘ ਨੇ ਸਮਾਜ ਸੇਵੀ ਸੰਸਥਾ ਠੀਕਰੀਵਾਲ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਆਪਣੇ ਪੁੱਤਰ ਮਲਕੀਤ ਸਿੰਘ ਨੂੰ 8 ਮਹੀਨੇ ਪਹਿਲਾਂ ਪਿੰਡ ਛੀਨਾ ਰੇਤਲੇ ਦੇ ਇਕ ਏਜੰਟ ਦੇ ਜ਼ਰੀਏ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਭੇਜਿਆ ਪਰ ਉਥੇ ਜਾ ਕੇ ਉਹ ਫਸ ਗਿਆ ਅਤੇ ਕੰਪਨੀ ਨੇ ਉਸ ਨੂੰ ਬੰਦੀ ਬਦਾ ਲਿਆ ਅਤੇ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਐੱਮ. ਪੀ. ਭਗਵੰਤ ਮਾਨ ਤੋਂ ਪੁਰਜ਼ੋਰ ਮੰਗ ਕਰਦੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਘਰ ਪਹੁੰਚਾਇਆ ਜਾਵੇ ਅਤੇ ਉਕਤ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।