ਦੁਬਈ ''ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਤਨੀ ''ਤੇ ਲੱਗੇ ਦੋਸ਼

Thursday, Jun 27, 2019 - 05:26 PM (IST)

ਦੁਬਈ ''ਚ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ, ਪਤਨੀ ''ਤੇ ਲੱਗੇ ਦੋਸ਼

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇਕ ਨੌਜਵਾਨ ਜਸਵੰਤ ਸਿੰਘ ਉਰਫ ਸਤਨਾਮ ਪੁੱਤਰ ਗੁਰਜੰਟ ਸਿੰਘ ਨੇ ਦੁਬਈ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨ ਨੇ ਖੁਦਕੁਸ਼ੀ ਆਪਣੀ ਪਤਨੀ ਤੋਂ ਤੰਗ ਆ ਕੇ ਕੀਤੀ ਹੈ। ਮ੍ਰਿਤਕ ਦੀ ਮਾਤਾ ਹਰਜੀਤ ਕੌਰ ਵਲੋਂ ਉਸ ਦੀ ਪਤਨੀ, ਸੱਸ ਅਤੇ ਦੋ ਹੋਰਨਾਂ ਵਿਅਕਤੀਆਂ ਖਿਲਾਫ ਰਿਪੋਰਟ ਵੀ ਦਰਜ ਕਰਵਾਈ ਹੈ ਕਿ ਸਾਢੇ ਤਿੰਨ ਸਾਲ ਪਹਿਲਾਂ ਸਤਨਾਮ ਦਾ ਵਿਆਹ ਦਿੱਲੀ ਵਾਸੀ ਨੈਨਸੀ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਕਾਰ ਝਗੜਾ ਰਹਿਣ ਲੱਗਿਆ। ਪੰਜ ਮਹੀਨੇ ਪਹਿਲਾਂ ਜਸਵੰਤ ਸਿੰਘ ਦੁਬਈ ਵਿਖੇ ਚਲਾ ਗਿਆ। ਸਤਨਾਮ ਜਦੋਂ ਵੀ ਸਹੁਰੇ ਘਰ ਆਪਣੀ ਢਾਈ ਸਾਲਾ ਬੇਟੀ ਨਾਲ ਗੱਲ ਕਰਨ ਲਈ ਫੋਨ ਕਰਦਾ ਸੀ ਤਾਂ ਉਸ ਨਾਲ ਕਲੇਸ਼ ਕੀਤਾ ਜਾਂਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ ਅਤੇ ਹੋਰਨਾਂ ਵਿਅਕਤੀਆਂ ਤੋਂ ਵੀ ਧਮਕੀਆਂ ਦਿਵਾਈਆਂ ਜਾਂਦੀਆਂ ਸਨ ਕਿ ਜਦੋਂ ਤੂੰ ਭਾਰਤ ਵਾਪਸ ਆਵੇਂਗਾ ਤਾਂ ਤੈਨੂੰ ਖਤਮ ਕਰ ਦਿੱਤਾ ਜਾਵੇਗਾ।

ਮ੍ਰਿਤਕ ਦੀ ਮਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਸ ਨੇ ਵਟਸਐਪ 'ਤੇ ਮੈਸਜ ਵੀ ਭੇਜਿਆ ਸੀ ਕਿ ਉਹ ਇਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ ਅਤੇ ਤੁਹਾਨੂੰ ਰਿਕਾਰਡਿੰਗ ਮੇਰੇ ਮੋਬਾਇਲ ਤੋਂ ਮਿਲ ਜਾਵੇਗੀ। ਖੁਦਕੁਸ਼ੀ ਕਰਨ ਮਗਰੋਂ ਕੰਪਨੀ ਵਲੋਂ ਇਸ ਦੀ ਜਾਣਕਾਰੀ ਉਸ ਦੇ ਮਾਮੇ ਨੂੰ ਦਿੱਤੀ ਗਈ। ਮ੍ਰਿਤਕ ਦੀ ਮਾਤਾ ਵਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਮਗਰੋਂ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਡੀ. ਐੈੱਸ. ਪੀ. ਮਹਿਲ ਕਲਾਂ ਰਵਿੰਦਰ ਸਿੰਘ ਢਿਲੋਂ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਦੀ ਰਾਇ ਲੈਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

cherry

Content Editor

Related News