ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਯਾਤਰੀ ਦੇ ਗੁਪਤ ਅੰਗ ’ਚੋਂ 32 ਲੱਖ ਰੁਪਏ ਦਾ ਸੋਨਾ ਬਰਾਮਦ

Thursday, Sep 08, 2022 - 11:11 AM (IST)

ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਯਾਤਰੀ ਦੇ ਗੁਪਤ ਅੰਗ ’ਚੋਂ 32 ਲੱਖ ਰੁਪਏ ਦਾ ਸੋਨਾ ਬਰਾਮਦ

ਅੰਮ੍ਰਿਤਸਰ (ਨੀਰਜ) - ਬੀਤੇ ਦਿਨ ਕਸਟਮ ਵਿਭਾਗ ਦੀ ਟੀਮ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ ਗੁਪਤ ਅੰਗ ਵਿਚੋਂ 690 ਗ੍ਰਾਮ ਸੋਨਾ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੇ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਨਾਜਾਇਜ਼ ਮਾਈਨਿੰਗ ਖ਼ਿਲਾਫ਼ DC ਪਠਾਨਕੋਟ ਦੀ ਕਾਰਵਾਈ, ਫ਼ਿਲਮੀ ਅੰਦਾਜ਼ 'ਚ 10 ਟਰੱਕ ਕੀਤੇ ਜ਼ਬਤ

ਮਿਲੀ ਜਾਣਕਾਰੀ ਮੁਤਾਬਕ ਦੁਬਈ ਤੋਂ ਆਏ ਯਾਤਰੀ ਨੇ ਪੇਸਟ ਫੋਮ ਵਿਚ ਸੋਨੇ ਦੇ ਦੋ ਕੈਪਸੂਲ ਬਣਾ ਕੇ ਆਪਣੇ ਗੁਪਤ ਅੰਗ ਵਿਚ ਛੁਪਾ ਕੇ ਲਿਆਂਦੇ ਸਨ, ਜਿਸ ਦਾ ਪਤਾ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ ਨੂੰ ਲੱਗ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਸਟਮ ਵਿਭਾਗ ਨੇ ਦੁਬਈ ਜਾ ਰਹੇ ਇਕ ਯਾਤਰੀ ਕੋਲੋਂ 12 ਹਜ਼ਾਰ ਯੂਰੋ ਦੀ ਕਰੰਸੀ ਜ਼ਬਤ ਕੀਤੀ ਸੀ। ਜੁਆਇੰਟ ਕਮਿਸ਼ਨਰ ਕਸਟਮ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਦੋਵਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਜਿਸ ਤੋਂ ਬੰਨ੍ਹਵਾਈ ਰੱਖੜੀ ਉਸੇ ਨੂੰ ਲੈ ਕੇ ਫ਼ਰਾਰ ਹੋਇਆ ਨੌਜਵਾਨ, ਰਿਸ਼ਤਿਆਂ 'ਤੇ ਕਲੰਕ ਹੈ ਭੈਣ-ਭਰਾ ਦਾ ਇਹ ਮਾਮਲਾ


author

rajwinder kaur

Content Editor

Related News