ਇਤਰਾਜ਼ਯੋਗ ਹਾਲਤ ''ਚ ਡੀ. ਐੱਸ. ਪੀ. ਜਨਾਨੀ ਨਾਲ ਹੋਟਲ ''ਚੋਂ ਕਾਬੂ

Tuesday, Oct 27, 2020 - 01:11 AM (IST)

ਇਤਰਾਜ਼ਯੋਗ ਹਾਲਤ ''ਚ ਡੀ. ਐੱਸ. ਪੀ. ਜਨਾਨੀ ਨਾਲ ਹੋਟਲ ''ਚੋਂ ਕਾਬੂ

ਬਠਿੰਡਾ,(ਵਰਮਾ)-ਐੱਸ. ਟੀ. ਐੱਫ. ਵਿੰਗ 'ਚ ਤਾਇਨਾਤ ਡੀ. ਐੱਸ. ਪੀ. ਨੂੰ ਥਾਣਾ ਸਿਵਲ ਲਾਈਨ ਪੁਲਸ ਨੇ ਹਨੂਮਾਨ ਚੌਕ 'ਤੇ ਸਥਿਤ ਹੋਟਲ 'ਚ ਇਕ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਫੜਿਆ। ਔਰਤ ਅਤੇ ਡੀ. ਐੱਸ. ਪੀ. ਨੂੰ ਥਾਣਾ ਸਿਵਲ ਲਾਈਨ ਪੁਲਸ ਥਾਣੇ ਲੈ ਗਈ। ਐੱਸ. ਐੱਸ. ਪੀ. ਭੂਪੇਂਦਰ ਜੀਤ ਵਿਰਕ ਨੇ ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਔਰਤ ਜੋ ਬਿਆਨ ਦਰਜ ਕਰਵਾਏਗੀ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਕੁੱਝ ਸਮਾਂ ਪਹਿਲਾਂ ਬਠਿੰਡਾ ਪੁਲਸ ਨੇ ਏ. ਐੱਸ. ਆਈ. ਰਾਜਵਿੰਦਰ ਉਸ ਦੀ ਪਤਨੀ ਅਤੇ ਬੇਟੇ ਨੂੰ ਚਿੱਟੇ ਦੀ ਸਮੱਗਲਿੰਗ ਦੇ ਦੋਸ਼ 'ਚ ਫੜਿਆ ਸੀ। ਉਕਤ ਮਾਮਲੇ 'ਚ ਪੁਲਸ ਮੁਲਾਜ਼ਮ ਦੀ ਪਤਨੀ ਦੀ ਜ਼ਮਾਨਤ ਹੋਣ 'ਤੇ ਉਹ ਬਾਹਰ ਆ ਗਈ ਸੀ, ਜਿਸ ਨੂੰ ਡੀ. ਐੱਸ. ਪੀ. ਪ੍ਰੇਸ਼ਾਨ ਕਰ ਰਿਹਾ ਸੀ। ਡੀ. ਐੱਸ. ਪੀ. ਨੇ ਔਰਤ ਨੂੰ ਅੱਜ ਹੋਟਲ 'ਚ ਬੁਲਾਇਆ ਸੀ, ਜਿੱਥੇ ਪੁਲਸ ਨੇ ਸੂਚਨਾ ਦੇ ਆਧਾਰ 'ਤੇ ਦੋਵਾਂ ਨੂੰ ਫੜ ਲਿਆ। ਡੀ. ਐੱਸ. ਪੀ. ਸਿਟੀ 2 ਮਾਮਲੇ ਦੀ ਜਾਂਚ ਕਰ ਰਹੇ ਹਨ।


author

Deepak Kumar

Content Editor

Related News