...ਜਦੋਂ ਸ਼ਰਾਬੀ ਨੇ ਨਸ਼ੇ ''ਚ ਧੁੱਤ ਜੀ. ਟੀ. ਰੋਡ ''ਤੇ ਪਾਇਆ ਭੜਥੂ
Tuesday, Jul 03, 2018 - 02:18 PM (IST)

ਖੰਨਾ (ਸੁਨੀਲ) : ਬੀਤੀ ਦੇਰ ਸ਼ਾਮ ਸਥਾਨਕ ਪੁਰਾਣਾ ਬੱਸ ਸਟੈਂਡ ਦੇ ਕੋਲ ਇਕ ਵਿਅਕਤੀ ਨੇ ਸ਼ਰਾਬ ਦੇ ਨਸ਼ੇ 'ਚ ਧੁੱਤ ਰੱਜ ਕੇ ਭੜਥੂ ਪਾਇਆ ਅਤੇ ਆਉਣ-ਜਾਣ ਵਾਲੇ ਰਾਹਗੀਰਾਂ ਲਈ ਵੀ ਪਰੇਸ਼ਾਨੀ ਖੜ੍ਹੀ ਕਰ ਦਿੱਤੀ। ਜੋ ਵਿਅਕਤੀ ਵੀ ਉਸ ਕੋਲੋਂ ਲੰਘਦਾ, ਉਸ ਨੂੰ ਉਹ ਅਪਸ਼ਬਦ ਬੋਲੀ ਜਾ ਰਿਹਾ ਸੀ। ਇਸ ਦੌਰਾਨ ਸ਼ਰਾਬ ਦੇ ਨਸ਼ੇ 'ਚ ਉਹ ਸੜਕ 'ਤੇ ਆ ਗਿਆ ਅਤੇ ਉਦੋਂ ਪਿੱਛਿਓਂ ਆ ਰਹੇ ਇਕ ਤੇਜ਼ ਰਫਤਾਰ ਵਾਹਨ ਚਾਲਕ ਦੀ ਲਪੇਟ 'ਚ ਆਉਣ ਕਾਰਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ।
ਉਸ ਨੂੰ ਰਾਹਗੀ ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਦੇ ਇਲਾਜ ਦੌਰਾਨ ਉਸ ਦੇ ਮੂੰਹ 'ਚੋਂ ਆ ਰਹੀ ਸ਼ਰਾਬ ਦੀ ਬਦਬੂ ਕਾਰਨ ਇਲਾਜ ਕਰਨ 'ਚ ਵੀ ਸਟਾਫ ਨੂੰ ਕਾਫੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਬੜੀ ਮੁਸ਼ਕਲ ਨਾਲ ਇਲਾਜ ਕਰਾਉਣ ਉਪਰੰਤ ਸ਼ਰਾਬ ਦੇ ਨਸ਼ੇ 'ਚ ਉਹ ਆਪਣੀ ਮਰਜ਼ੀ ਨਾਲ ਹਸਪਤਾਲ 'ਚੋਂ ਚਲਾ ਗਿਆ ਤਾਂ ਹਸਪਤਾਲ ਦੇ ਸਟਾਫ ਨੇ ਸੁੱਖ ਦਾ ਸਾਹ ਲਿਆ।