ਨਸ਼ੇ ਦੀ ਲੋਰ ’ਚ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਦੋਸਤ ਨੂੰ ਮੌਤ ਦੇ ਘਾਟ ਉਤਾਰ ਲਾਸ਼ ਦੇ ਕੀਤੇ ਟੋਟੇ-ਟੋਟੇ

Friday, May 27, 2022 - 11:43 PM (IST)

ਨਸ਼ੇ ਦੀ ਲੋਰ ’ਚ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਦੋਸਤ ਨੂੰ ਮੌਤ ਦੇ ਘਾਟ ਉਤਾਰ ਲਾਸ਼ ਦੇ ਕੀਤੇ ਟੋਟੇ-ਟੋਟੇ

ਨਾਭਾ (ਭੂਪਾ, ਜੈਨ, ਖੁਰਾਣਾ, ਸਤੀਸ਼)-ਰਿਆਸਤੀ ਸ਼ਹਿਰ ’ਚ ਉਸ ਸਮੇਂ ਦਹਿਸ਼ਤ ਫ਼ੈਲ ਗਈ, ਜਦੋਂ ਇਕ ਦੋਸਤ ਵੱਲੋਂ ਆਪਣੇ ਦੋਸਤ ਨੂੰ ਹੀ ਨਸ਼ੇ ਦੀ ਲੋਰ ’ਚ ਟੋਟਿਆਂ ’ਚ ਵੱਢ ਕੇ ਸਾੜਨ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ। ਮਾਮਲੇ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਪਾਸੀ ਦੇਵੀ ਨੇ ਦੱਸਿਆ ਕਿ ਉਸ ਦਾ ਪੁੱਤਰ ਆਪਣੇ ਪਿਤਾ ਦੀ ਬਰਸੀ ਸਮੇਂ ਨਾਭਾ ਆਇਆ ਸੀ ਅਤੇ ਕਥਿਤ ਦੋਸ਼ੀ ਦੇ ਸੰਪਰਕ ’ਚ ਆ ਗਿਆ। ਬੀਤੇ ਦਿਨੀਂ ਕਥਿਤ ਦੋਸ਼ੀ ਉਸ ਦੇ ਰੋਕਣ ਦੇ ਬਾਵਜੂਦ ਪੁੱਤਰ ਨੂੰ ਮੋਟਰਸਾਈਕਲ ਉੱਤੇ ਬਿਠਾ ਕੇ ਲੈ ਗਿਆ, ਜਿਸ ਤੋਂ ਬਾਅਦ ਉਸ ਦਾ ਪੁੱਤਰ ਗਾਇਬ ਹੋ ਗਿਆ। ਉਸ ਨੇ ਦੱਸਿਆ ਕਿ ਮੈਂ ਕਥਿਤ ਦੋਸ਼ੀ ਦੇ ਘਰ ਵੀ ਗਈ ਸੀ ਪਰ ਦੋਸ਼ੀ ਦੇ ਚਾਚਾ ਨੇ ਮੇਰੇ ਨਾਲ ਕੁੱਟਮਾਰ ਕਰ ਕੇ ਮੈਨੂੰ ਬਾਹਰ ਕੱਢ ਦਿੱਤਾ। ਪਾਸੀ ਦੇਵੀ ਨੇ ਰੋਂਦੇ ਹੋਏ ਦੱਸਿਆ ਕਿ ਅੱਜ ਉਸ ਨੂੰ ਪੁਲਸ ਰਾਹੀਂ ਜਾਣਕਾਰੀ ਮਿਲੀ ਕਿ ਉਸ ਦਾ ਪੁੱਤਰ ਮਾਰਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਖੰਨਾ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਮਾਂ ਸਣੇ ਜੁੜਵਾ ਬੱਚਿਆਂ ਦੀ ਹੋਈ ਮੌਤ

ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੇ ਕਥਿਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ਨੇਡ਼ਿਓਂ ਇਕ ਨਾਲੇ ’ਚੋਂ ਲਾਸ਼ ਦੇ ਟੁਕਡ਼ੇ ਬਰਾਮਦ ਹੋਏ ਹਨ। ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੇ ਦਿਨੀਂ ਨਾਭਾ ਪੁਲਸ ਨੂੰ ਪਾਸੀ ਦੇਵੀ ਨਾਮੀ ਇਕ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸ ਦਾ ਪੁੱਤਰ ਕੁੰਡੀ ਰਾਮ ਦੋ ਦਿਨਾਂ ਤੋਂ ਲਾਪਤਾ ਹੈ ਅਤੇ ਘਰ ਨਹੀਂ ਆਇਆ। ਅੱਜ ਮਾਮਲੇ ’ਚ ਮੁਹੱਲਾ ਵਾਸੀ ਵਿਅਕਤੀ ਦਾ ਨਾਂ ਸਾਹਮਣੇ ਆਉਣ ’ਤੇ ਜਦੋਂ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੀ ਨਿਸ਼ਾਨਦੇਹੀ ਉੱਤੇ ਉਸ ਦੇ ਘਰ ’ਚੋਂ ਮ੍ਰਿਤਕ ਕੁੰਡੀ ਰਾਮ ਦੀ ਲਾਸ਼ ਦੇ ਟੁਕਡ਼ੇ ਬਰਾਮਦ ਕਰਵਾਏ ਗਏ।

ਇਹ ਵੀ ਪੜ੍ਹੋ : 24 ਘੰਟਿਆਂ ’ਚ ਸੁਲਝੀ ਬਜ਼ੁਰਗ ਜੋੜੇ ਦੇ ਕਤਲ ਦੀ ਗੁੱਥੀ, ਪੁੱਤ ਨੇ ਹੀ ਮਰਵਾਏ ਸੀ ਮਾਪੇ

ਡੀ. ਐੱਸ. ਪੀ. ਰਾਜੇਸ਼ ਛਿੱਬਰ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਨੇ ਲਾਸ਼ ਨੂੰ ਟੁਕਡ਼ਿਆਂ ’ਚ ਤਬਦੀਲ ਕਰ ਕੇ ਕੁਝ ਹਿੱਸੇ ਤੰਦੂਰ ’ਚ ਜਲਾਉਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਹਿੱਸੇ ਗੰਦੇ ਨਾਲੇ ’ਚ ਸੁੱਟ ਦਿੱਤੇ। ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ’ਤੇ ਨਾਲੇ ’ਚ ਮਿਲੇ ਲਾਸ਼ ਦੇ ਟੁਕਡ਼ਿਆਂ ਸਮੇਤ ਤੰਦੂਰ ਵੀ ਬਰਾਮਦ ਕਰ ਲਿਆ ਗਿਆ ਹੈ। ਉਸ ਨੇ ਮੰਨਿਆ ਕਿ ਅਜਿਹਾ ਨਸ਼ੇ ਦੀ ਲੋਰ ’ਚ ਕੀਤਾ ਗਿਆ ਜਾਪਦਾ ਹੈ। ਰਾਜੇਸ਼ ਛਿੱਬਰ ਨੇ ਦੱਸਿਆ ਕਿ ਫਿਲਹਾਲ ਮੌਕੇ ਦੀ ਬਰਾਮਦਗੀ ਤੋਂ ਬਾਅਦ 302, 201, 120ਬੀ ਆਈ. ਪੀ. ਸੀ. ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਪੁੱਛਗਿੱਛ ਕਰਨ ਬਾਅਦ ਪਤਾ ਚੱਲੇਗਾ ਕਿ ਉਸ ਨੇ ਅਜਿਹਾ ਕਾਰਨਾਮਾ ਕਿਉਂ ਕੀਤਾ ਅਤੇ ਇਸ ਘਿਨਾਉਣੇ ਕਾਂਡ ’ਚ ਉਸ ਨਾਲ ਹੋਰ ਕੌਣ ਸ਼ਾਮਿਲ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਦੋਨੋਂ ਦੋਸਤ ਨਸ਼ੇ ਦੀ ਚਪੇਟ ’ਚ ਆ ਚੁੱਕੇ ਸਨ। ਅਜਿਹਾ ਕਾਰਨਾਮਾ ਨਸ਼ੇ ਦੀ ਲੋਰ ਕਾਰਨ ਹੀ ਹੋਇਆ ਹੈ।

ਇਹ ਵੀ ਪੜ੍ਹੋ : ਡਾ. ਵਿਜੇ ਸਿੰਗਲਾ ਤੇ OSD ਅਦਾਲਤ ’ਚ ਪੇਸ਼, 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜੇ


author

Manoj

Content Editor

Related News