...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ

Friday, Aug 14, 2020 - 10:51 AM (IST)

...ਜਦੋਂ ਸ਼ਰਾਬੀ ਨੇ ਥਾਣੇ ਦੇ ਬਾਹਰ ਰਾਹ ਜਾਂਦੀ ਕੁੜੀ ਦਾ ਸ਼ਰੇਆਮ ਫੜਿਆ ਹੱਥ

ਜਲੰਧਰ (ਸ਼ੋਰੀ)— ਥਾਣਾ ਨੰ. 2 ਦੇ ਬਾਹਰ ਲੱਗਣ ਵਾਲੀਆਂ ਮੀਟ-ਮੱਛੀ ਦੀਆਂ ਰੇਹੜੀਆਂ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜ਼ਿਆਦਾਤਰ ਰੇਹੜੀਆਂ ਵਾਲੇ ਗਾਹਕਾਂ ਨੂੰ ਸ਼ਰਾਬ ਦਾ ਸੇਵਨ ਸ਼ਰੇਆਮ ਕਰਵਾਉਂਦੇ ਹਨ ਅਤੇ ਪੁਲਸ ਵੀ ਉਨ੍ਹਾਂ ਅੱਗੇ ਬੇਵੱਸ ਹੈ।

ਬੀਤੀ ਰਾਤ ਕਰੀਬ 8.30 ਵਜੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਮੀਟ ਦੀ ਰੇਹੜੀ 'ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਕੁਝ ਨੌਜਵਾਨਾਂ ਨੂੰ ਸ਼ਰਾਬ ਇੰਨੀ ਚੜ੍ਹ ਗਈ ਕਿ ਉਨ੍ਹਾਂ ਨੇ ਸੜਕ ਤੋਂ ਲੰਘਣ ਵਾਲੀ ਇਕ ਲੜਕੀ ਦਾ ਹੱਥ ਫੜ ਲਿਆ। ਲੜਕੀ ਵੱਲੋਂ ਰੌਲਾ ਪਾਉਣ 'ਤੇ ਰਾਹਗੀਰਾਂ ਨੇ ਸ਼ਰਾਬੀ ਨੂੰ ਕੋਸਿਆ ਅਤੇ ਪੁਲਸ ਨੂੰ ਬੁਲਾਉਣ ਦੀ ਧਮਕੀ ਦਿੱਤੀ ਤਾਂ ਸ਼ਰਾਬੀ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ: ਬਾਜਵਾ ਮਾਮਲੇ ਕਾਰਨ ਪੰਜਾਬ ਕਾਂਗਰਸ ਦੇ ਨਵੇਂ ਸੰਗਠਨਾਤਮਕ ਢਾਂਚੇ ਦੇ ਐਲਾਨ ''ਚ ਪਈ ਅੜਚਨ

ਉਥੇ ਲੋਕਾਂ ਨੇ ਪੁਲਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਸੂਰਜ ਢੱਲਦੇ ਹੀ ਕੁਝ ਸ਼ਰਾਬੀ ਸ਼ਰੇਆਮ ਰੇਹੜੀਆਂ 'ਤੇ ਪੈੱਗ ਲਗਾ ਕੇ ਮਾਹੌਲ ਖਰਾਬ ਕਰਦੇ ਹਨ। ਪੁਲਸ ਨੂੰ ਅਜਿਹੇ ਸ਼ਰਾਬੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ ਸ਼ਰਾਬ ਪਿਆਉਣ ਵਾਲੇ ਰੇਹੜੀਆਂ ਵਾਲਿਆਂ 'ਤੇ ਵੀ ਐਕਸ਼ਨ ਲੈਣਾ ਚਾਹੀਦਾ।


author

shivani attri

Content Editor

Related News