NRI ਸ਼ਰਾਬੀ ਨੇ ਹੋਟਲ ''ਚ ਕੀਤਾ ਡਾਂਸ, ਹੰਗਾਮਾ ਕਰ ਪੁਲਸ ਨੂੰ ਦਿੱਤੀ ਧਮਕੀ

Tuesday, Nov 19, 2019 - 11:15 AM (IST)

NRI ਸ਼ਰਾਬੀ ਨੇ ਹੋਟਲ ''ਚ ਕੀਤਾ ਡਾਂਸ, ਹੰਗਾਮਾ ਕਰ ਪੁਲਸ ਨੂੰ ਦਿੱਤੀ ਧਮਕੀ

ਜਲੰਧਰ (ਸ਼ੋਰੀ)— ਬੀ. ਐੱਮ. ਸੀ. ਚੌਕ ਕੋਲ ਸਥਿਤ ਇਕ ਮਸ਼ਹੂਰ ਹੋਟਲ 'ਚ ਇਕ ਸ਼ਰਾਬੀ ਐੱਨ. ਆਰ. ਆਈ. ਨੇ ਨਸ਼ੇ ਦੀ ਹਾਲਤ 'ਚ ਹੋਟਲ 'ਚ ਆ ਕੇ ਕਮਰੇ ਦੀ ਮੰਗ ਕੀਤੀ। ਹੋਟਲ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਉੱਥੋਂ ਸਮਝਾ ਕੇ ਵਾਪਸ ਭੇਜ ਦਿੱਤਾ ਪਰ ਥੋੜ੍ਹੀ ਦੇਰ ਬਾਅਦ ਉਹ ਫਿਰ ਨਸ਼ੇ ਦੀ ਹਾਲਤ 'ਚ ਹੋਟਲ ਦੀ ਰਿਸੈਪਸ਼ਨ 'ਚ ਪਹੁੰਚਿਆ ਅਤੇ ਹੋਟਲ 'ਚ ਔਰਤਾਂ ਦੀ ਚੱਲ ਰਹੀ ਪਾਰਟੀ 'ਚ ਪਹੁੰਚ ਕੇ ਹੰਗਾਮਾ ਕਰਨ ਲੱਗਾ ਅਤੇ ਬਾਅਦ 'ਚ ਸ਼ਰਾਬੀ ਹਾਲਤ 'ਚ ਡਾਂਸ ਕਰਨ ਲੱਗਾ। ਹੋਟਲ ਦੀ ਮੈਨੇਜਮੈਂਟ ਨੇ ਨਿਊ ਬਾਰਾਂਦਰੀ ਥਾਣੇ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮ ਏ. ਐੱਸ. ਆਈ. ਬਲਜੀਤ ਨੇ ਉਸ ਨੂੰ ਕਾਬੂ ਕਰਕੇ ਸਿਵਲ ਹਸਪਤਾਲ 'ਚ ਉਸ ਦਾ ਮੈਡੀਕਲ ਕਰਵਾਇਆ। 

ਡਿਊਟੀ 'ਤੇ ਤਾਇਨਾਤ ਡਾ. ਕਾਮਰਾਜ ਮੁਤਾਬਕ ਐੱਨ. ਆਰ. ਆਈ. ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਸ਼ਰਾਬੀ ਹਾਲਤ 'ਚ ਪਿਸ਼ਾਬ ਟੈਸਟ ਨਹੀਂ ਕਰਵਾਏ ਅਤੇ ਆਪਣੀ ਧੌਂਸ ਦਿੰਦਾ ਰਿਹਾ। ਸਿਵਲ ਹਸਪਤਾਲ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਰਾਬੀ ਐੱਨ. ਆਰ. ਆਈ. ਨੇ ਆਪਣੀ ਪਹੁੰਚ ਦਾ ਦਾਅਵਾ ਦਿੰਦੇ ਹੋਏ ਪੁਲਸ ਮੁਲਾਜ਼ਮਾਂ ਨੂੰ ਟਰਾਂਸਫਰ ਕਰਵਾਉਣ ਤੱਕ ਦੀ ਧਮਕੀ ਦੇ ਦਿੱਤੀ। ਉਕਤ ਸ਼ਰਾਬੀ ਨੇ ਕਿਹਾ ਕਿ ਉਹ ਅਮਰੀਕਾ 'ਚ ਵੈੱਲਸੈਟਲ ਹੈ।


author

shivani attri

Content Editor

Related News