ਵਟਸਐਪ ਰਾਹੀਂ ਪਾਕਿ ਤੋਂ ਭਾਰਤ ਆ ਰਹੀ ਕਰੋੜਾਂ ਦੀ ਹੈਰੋਇਨ

Friday, Dec 28, 2018 - 11:52 PM (IST)

ਨਵੀਂ ਦਿੱਲੀ—ਜਲਾਲਾਬਾਦ 'ਚ ਕਾਊਂਟਰ ਇੰਟੈਲੀਜੈਂਸ ਨੂੰ ਭਾਰਤ ਪਾਕਿਸਤਾਨ ਸਰਹੱਦ ਤੋਂ 15 ਪੈਕੇਟ ਹੈਰੋਇਨ ਸਮੇਤ ਤਿੰਨ ਡ੍ਰਗਜ਼ ਸਮਗਲਰ ਗ੍ਰਿਫਤਾਰ ਕੀਤੇ ਹਨ। ਇਸ ਸਮਗਲਰ ਵਟਐਪਸ ਰਾਹੀਂ ਡ੍ਰਗਜ਼ ਸਪਲਾਈ ਕਰਦੇ ਸਨ। ਕਾਊਂਟਰ ਇੰਟੈਲੀਜੈਂਸ ਅਤੇ ਐੱਸ.ਟੀ.ਐੱਫ. ਵਲੋਂ ਵਿਛਾਏ ਗਏ ਜਾਲ 'ਚ ਤਿੰਨ ਡ੍ਰਗਜ਼ ਸਮਗਲਰ ਫੜੇ ਗਏ ਹਨ, ਜੀ ਹਾਂ ਐੱਸ.ਟੀ.ਐੱਫ. ਨੇ ਸਥਾਨਕ ਸਰਹੱਦੀ ਇਲਾਕੇ 'ਚ ਪਿਛਲੇ ਕੁਝ ਦਿਨਾਂ ਤੋਂ ਖੁਫੀਆਂ ਤੰਤਰ ਦਾ ਇਸਤੇਮਾਲ ਕਰਦੇ ਹੋਏ ਆਪਣਾ ਜਾਲ ਵਿਛਾ ਰੱਖਿਆ ਸੀ, ਜਿਸ 'ਚ ਫੜੇ ਗਏ ਪਾਕਿਸਤਾਨੀ ਡ੍ਰਗਜ਼ ਮਾਫੀਆ ਦੇ ਲਈ ਕੰਮ ਕਰਨ ਵਾਲੇ ਤਿੰਨ ਸਮਗਲਰ ਦੀ ਨਿਸ਼ਾਨਦੇਹੀ 'ਤੇ ਇਲਾਕੇ ਦੀ ਬੀ.ਓ.ਪੀ. ਗੱਟੀ ਬੀਸੋ ਤੋਂ ਤਾਰਬੰਦੀ ਦੇ ਉਸ ਪਾਸੋਂ 15 ਪੈਕੇਟ 'ਚ ਬੰਦ ਕਰੋੜਾਂ ਦੀ ਡ੍ਰਗਜ਼ ਬਰਾਮਦ ਹੋਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਾਊਂਟਰ ਇੰਟੈਲੀਜੈਂਸ ਦੇ ਏ.ਆਈ.ਜੀ. ਨਰਿੰਦਰਪਾਲ ਨੇ ਦੱਸਿਆ ਕਿ ਐੱਸ.ਟੀ.ਐੱਫ. ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਦੌਰਾਨ ਤਿੰਨ ਸਮਗਲਰ ਕਾਬੂ ਕੀਤੇ ਹਨ ਜਿਸ ਤੋਂ ਬਾਅਦ ਉਕਤ ਤਸਕਰਾਂ ਦੀ ਨਿਸ਼ਾਨਦੇਹੀ 'ਤੇ ਬੀ.ਐੱਸ.ਐੱਫ. ਦੇ ਸਹਿਯੋਗ ਨਾਲ ਭਾਰਤ ਪਾਕਿਸਤਾਨ ਸਰਹੱਦ ਦੇ ਉਸ ਪਾਸੇ ਤੋਂ 15 ਪੈਕੇਟ ਬੰਦ ਲਗਭਗ ਇਕ ਕਿਲੋ 800 ਗ੍ਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਕੀਮਤ ਕਰੋੜਾਂ 'ਚ ਹੈ। ਏ.ਆਈ. ਜੀ. ਦੇ ਮੁਤਾਬਕ ਫੜੇ ਗਏ ਸਮਗਲਰ ਵਟਸਐਪ ਦੇ ਰਾਹੀਂ ਸਮਗਲਿੰਗ ਦੇ ਧੰਦੇ ਨੂੰ ਚਲਾ ਰਹੇ ਸਨ ਅਤੇ ਐੱਸ.ਟੀ.ਐੱਫ. ਵਲੋਂ ਕਿਹਾ ਗਿਆ ਕਿ ਫੜੇ ਗਏ ਤਸਕਰਾਂ ਵਲੋਂ ਹੋਰ ਵੀ ਖੁਲਾਸੇ ਕੀਤੇ ਜਾ ਸਕਦੇ ਹਨ।


Related News