ਪੰਜਾਬ ''ਨਸ਼ਿਆਂ'' ''ਚ ਪੂਰੇ ਦੇਸ਼ ''ਚੋਂ ਮੋਹਰੀ, ਆਂਕੜੇ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

Thursday, Dec 12, 2019 - 04:10 PM (IST)

ਪੰਜਾਬ ''ਨਸ਼ਿਆਂ'' ''ਚ ਪੂਰੇ ਦੇਸ਼ ''ਚੋਂ ਮੋਹਰੀ, ਆਂਕੜੇ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

ਚੰਡੀਗੜ੍ਹ : ਪੰਜਾਬ ਇਸ ਕਦਰ ਨਸ਼ਿਆਂ ਦੇ ਦਲਦਲ 'ਚ ਫਸ ਚੁੱਕਾ ਹੈ ਕਿ ਪੂਰੇ ਦੇਸ਼ 'ਚੋਂ ਸਭ ਤੋਂ ਮੋਹਰੀ ਬਣ ਗਿਆ ਹੈ। ਨਸ਼ਿਆਂ ਸਬੰਧੀ ਗ੍ਰਹਿ ਮੰਤਰਾਲੇ ਦੀ ਰਿਪੋਰਟ 'ਚ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ, ਜਿਸ ਨਾਲ ਕਿ ਪੰਜਾਬੀਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਰਿਪੋਰਟ 'ਚ ਇਹ ਆਂਕੜੇ ਸਾਹਮਣੇ ਆਏ ਹਨ ਕਿ ਪਿਛਲੇ 4 ਸਾਲਾਂ ਦੌਰਾਨ 46,909 ਨਸ਼ਾ ਤਸਕਰਾਂ ਨੂੰ ਪੰਜਾਬ 'ਚੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਹ ਗ੍ਰਿਫਤਾਰੀਆਂ ਸਾਲ 2015 ਤੋਂ 2018 ਵਿਚਕਾਰ ਕੀਤੀਆਂ ਗਈਆਂ ਹਨ।
2018 'ਚ ਫੜ੍ਹਿਆ ਗਿਆ ਨਸ਼ਾ
ਸਾਲ 2018 ਦੇ ਆਂਕੜਿਆਂ ਮੁਤਾਬਕ ਪੰਜਾਬ 'ਚੋਂ 2199 ਕਿੱਲੋ ਗਾਂਜਾ, 127 ਕਿੱਲੋ ਅਫੀਮ, 481 ਕਿੱਲੋ ਹੈਰੋਇਨ, 57,400 ਕਿੱਲੋ ਚੂਰਾ-ਪੋਸਤ ਅਤੇ 83 ਲੱਖ ਦੇ ਕਰੀਬ ਨਸ਼ੀਲੇ ਕੈਪਸੂਲ ਫੜ੍ਹੇ ਜਾ ਚੁੱਕੇ ਹਨ।
2017 'ਚ ਫੜ੍ਹੇ ਨਸ਼ੀਲੇ ਪਦਾਰਥ
ਇਸ ਤਰ੍ਹਾਂ ਹੀ ਸਾਲ 2017 'ਚ ਪੰਜਾਬ 'ਚੋਂ 1871 ਕਿੱਲੋ ਗਾਂਜਾ, 406 ਕਿੱਲੋ ਹੈਰੋਇਨ, 129 ਕਿੱਲੋ ਅਫੀਮ, 41,746 ਕਿੱਲੋ ਭੁੱਕੀ ਅਤੇ 35 ਲੱਖ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹੈ।
ਇਨ੍ਹਾਂ ਆਂਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਸਮੁੰਦਰ ਵਗ ਰਿਹਾ ਹੈ, ਜਿਸ ਨੇ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤਾਂ, ਭੈਣਾਂ ਦੇ ਭਰਾਵਾਂ ਅਤੇ ਪਤਨੀਆਂ ਦੇ ਪਤੀਆਂ ਨੂੰ ਨਿਗਲ ਲਿਆ ਹੈ। ਇਨ੍ਹਾਂ ਨਸ਼ਿਆਂ ਨੂੰ ਰੋਕਣ ਅਤੇ ਨਸ਼ਾ ਵੇਚਣ ਵਾਲੇ ਤਸਕਰਾਂ 'ਤੇ ਕਾਬੂ ਪਾਉਣ ਲਈ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਹੀ ਇਨ੍ਹਾਂ 'ਤੇ ਠੱਲ ਪਾਈ ਜਾ ਸਕਦੀ ਹੈ।


author

Babita

Content Editor

Related News