ਨਸ਼ਾ ਕਰਕੇ ਨੌਜਵਾਨ ਨੇ ਮਿਹਨਤ ਕਰ ਰਹੇ ਵਿਅਕਤੀ ਦਾ ਖੋਹਿਆ ਮੋਬਾਇਲ ਤੇ ਨਕਦੀ, ਮੌਕੇ ''ਤੇ ਕੀਤਾ ਕਾਬੂ

Sunday, Oct 25, 2026 - 12:51 PM (IST)

ਨਸ਼ਾ ਕਰਕੇ ਨੌਜਵਾਨ ਨੇ ਮਿਹਨਤ ਕਰ ਰਹੇ ਵਿਅਕਤੀ ਦਾ ਖੋਹਿਆ ਮੋਬਾਇਲ ਤੇ ਨਕਦੀ, ਮੌਕੇ ''ਤੇ ਕੀਤਾ ਕਾਬੂ

ਲੁਧਿਆਣਾ: ਰੇਲਵੇ ਕਾਲੋਨੀ ਇਲਾਕੇ 'ਚ ਨਸ਼ਾ ਕਰਨ ਅਤੇ ਲੁੱਟ-ਖੋਹ ਕਰਨ ਦੀ ਇੱਕ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ੀਲਾ ਫਲੂਇਡ ਸੁੰਘਣ ਵਾਲੇ ਇੱਕ ਵਿਅਕਤੀ ਨੇ ਮਿਹਨਤ ਮਜ਼ਦੂਰੀ ਕਰਨ ਵਾਲੇ ਵਿਅਕਤੀ ਤੋਂ ਪੈਸੇ ਅਤੇ ਮੋਬਾਈਲ ਫੋਨ ਖੋਹ ਲਿਆ। ਜਿਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।

ਘਟਨਾ ਤੋਂ ਤੁਰੰਤ ਬਾਅਦ ਰੇਲਵੇ ਕਾਲੋਨੀ ਦੇ ਇੱਕ ਸਥਾਨਕ ਮੁੰਡੇ ਨੇ ਭੱਜ ਰਹੇ ਮੁਲਜ਼ਮ ਦਾ ਪਿੱਛਾ ਕੀਤਾ ਅਤੇ ਉਸਨੂੰ ਮੌਕੇ 'ਤੇ ਹੀ ਜਾ ਕੇ ਫੜ ਲਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਵਿਅਕਤੀ ਨਸ਼ਾ ਸੁੰਘਦਾ ਹੈ। ਇਨ੍ਹਾਂ ਬਾਰੇ ਪੁਲਸ ਪ੍ਰਸ਼ਾਸਨ ਨੂੰ ਵੀ ਸਭ ਕੁਝ ਪਤਾ ਹੈ, ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਪਰਾਧੀ ਅਤੇ ਨਸ਼ੇੜੀ ਅਨਸਰਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਮ ਜਨਤਾ ਇਨ੍ਹਾਂ ਦੀ ਲੁੱਟ-ਖੋਹ ਦਾ ਸ਼ਿਕਾਰ ਨਾ ਹੋਵੇ।


author

Shivani Bassan

Content Editor

Related News