20 ਨਸ਼ੇ ਵਾਲੇ ਟੀਕਿਆਂ ਸਣੇ 1 ਕਾਬੂ
Tuesday, Jul 10, 2018 - 01:27 AM (IST)
ਬਲਾਚੌਰ, (ਬੈਂਸ)- ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਨੂੰ 20 ਨਸ਼ੇ ਵਾਲੇ ਟੀਕਿਆਂ ਸਣੇ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਫਡ਼ੇ ਗਏ ਨੌਜਵਾਨ ਦੀ ਪਛਾਣ ਭਾਗ ਰਾਮ ਉਰਫ ਭਾਗੂ ਪੁੱਤਰ ਲਸ਼ਕਰ ਰਾਮ ਵਾਸੀ ਪਿੰਡ ਚਣਕੋਆ ਵਜੋਂ ਹੋਈ ਹੈ। ਏ.ਐੱਸ.ਆਈ. ਮਨਜੀਤ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੂੰ ਪਿੰਡ ਚਣਕੋਆ ਦੇ ਸ਼ਹੀਦਾਂ ਦੇ ਗੁਰਦੁਆਰੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ 2 ਵੱਖ-ਵੱਖ ਕੰਪਨੀਅਾਂ ਦੇ 20 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਗਏ। ਪੁਲਸ ਪਾਰਟੀ ’ਚ ਹੈੱਡ ਕਾਂਸਟੇਬਲ ਸੋਹਣ ਲਾਲ, ਕਾਂਸਟੇਬਲ ਬੁੱਧ ਨਾਥ, ਹੈੱਡ ਕਾਂਸਟੇਬਲ ਨਰੇਸ਼ ਕੁਮਾਰ ਸ਼ਾਮਲ ਸਨ। ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅੱਜ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
