ਨਸ਼ਿਆਂ ਨੂੰ ਜੜ੍ਹੋ ਖਤਮ ਕਰਨ ਲਈ ਲੋਕ ਪੁਲਸ ਦਾ ਸਾਥ ਦੇਣ - ਐੱਸ. ਐੱਸ. ਪੀ. ਮਾਨ

02/16/2018 5:51:02 PM

ਝਬਾਲ (ਨਰਿੰਦਰ) - ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਤੇਜ਼ ਕਰਦਿਆਂ ਸ਼ੁੱਕਰਵਾਰ ਜ਼ਿਲੇ ਦੇ ਪਿੰਡ ਢੰਡ ਵਿਖੇ ਜ਼ਿਲਾ ਪੁਲਸ ਕਪਤਾਨ ਦਰਸ਼ਨ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੁਲਸ ਪਬਲਿਕ ਮੀਟਿੰਗ ਹੋਈ । ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਦੀ ਬਿਮਾਰੀ ਜੋ ਸਾਡੀ ਜੁਆਨੀ ਨੂੰ ਘੁਣ ਵਾਂਗ ਖਾ ਰਹੀ ਹੈ, ਨੂੰ ਜੜ੍ਹ ਤੋਂ ਖਤਮ ਕਰਨ ਲਈ ਲੋਕਾਂ ਨੂੰ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਕਿ ਇਸ ਬਿਮਾਰੀ ਨੂੰ ਜੜ੍ਹ ਤੋ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋ ਬਿਨ੍ਹਾਂ ਇਹ ਨਸ਼ਿਆਂ ਰੂਪੀ ਬਿਮਾਰੀ ਖਤਮ ਨਹੀਂ ਹੋ ਸਕਦੀ ।ਪੁਲਸ ਕਪਤਾਨ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਪਤ ਰੂਪ ਵਿਚ ਨਸ਼ਿਆਂ ਦੇ ਵਪਾਰੀਆ ਦੀਆਂ ਲਿਸਟਾਂ ਦੇਣ ਜਿਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਡੀ. ਐੱਸ. ਪੀ. ਸਤਨਾਮ ਸਿੰਘ ਨੇ ਵੀ ਨਸ਼ਿਆਂ 'ਤੇ ਕਾਬੂ ਪਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆਂ । ਐੱਸ. ਐੱਸ. ਪੀ. ਮਾਨ ਅਤੇ ਡੀ. ਐੱਸ. ਪੀ. ਸਤਨਾਮ ਸਿੰਘ ਨੂੰ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ, ਸੂਬਾ ਆਗੂ ਰਣਜੀਤ ਸਿੰਘ ਗੰਡੀਵਿੰਡ, ਸਰਪੰਚ ਮੋਨੂੰ ਚੀਮਾ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਸ਼ਾਹ ਢੰਡ ਨੇ ਸਨਮਾਨਿਤ ਕਰਦਿਆ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ  ਦਿੱਤਾ। ਇਸ ਮੌਕੇ ਥਾਣਾਂ ਮੁਖੀ ਬਲਜਿੰਦਰ ਸਿੰਘ, ਸੂਬਾ ਆਗੂ ਰਣਜੀਤ ਸਿੰਘ ਰਾਣਾ ਗੰਡੀਵਿੰਡ, ਸਰਪੰਚ ਮੋਨੂੰ ਚੀਮਾ, ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾ, ਜਨਰਲ ਸਕੱਤਰ ਸੁਰਜੀਤ ਸਿੰਘ ਸ਼ਾਹ ਢੰਡ, ਸਾਬਕਾ ਸਰਪੰਚ ਮਲਕੀਅਤ ਸਿੰਘ, ਗੁਰਸਾਹਿਬ ਸਿੰਘ ਮਾਣਕਪੁਰਾ, ਕਾਲਾ ਰਸੂਲਪੁਰ, ਅਵਤਾਰ ਸਿੰਘ ਬੁੱਰਜ, ਸਰਪੰਚ ਗੁਰਬਚਨ ਸਿੰਘ ਕਸੇਲ, ਮੋਹਣ ਸਿੰਘ ਢੰਡ, ਕਸ਼ਮੀਰ ਸਿੰਘ, ਸੁਖਪਾਲ ਸਿੰਘ ਮੈਂਬਰ, ਸੋਹਣ ਸਿੰਘ ਮੈਂਬਰ, ਸਤਨਾਮ ਸਿੰਘ , ਹਰਦੀਪ ਸਿੰਘ, ਬਾਵਾ ਸਿੰਘ ਪ੍ਰਧਾਨ , ਲਖਬੀਰ ਸਿੰਘ ਪੰਚਾਇਤ ਮੈਂਬਰ, ਕਿੰਦਾ ਚਾਹਲ, ਦਵਿੰਦਰ ਸਿੰਘ ਹਵੇਲੀਆਂ, ਪਰਮਜੀਤ ਸੰਘ ਚਾਹਲ, ਹਰਭਗਵੰਤ ਸਿੰਘ ਕਸੇਲ, ਜੱਸਾ ਸਿੰਘ ਗਹਿਰੀ, ਤੋਂ ਇਲਾਵਾਂ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ। 


Related News