ਲੋਕ ਸਭਾ ਚੋਣਾਂ 2024, ਭਾਰਤ ਚੋਣ ਕਮਿਸ਼ਨ ਦੇ ਪੁਲਸ ਆਬਜ਼ਰਵਰ 13 ਮਈ ਨੂੰ ਪਹੁੰਚਣਗੇ ਜਲੰਧਰ

Saturday, May 11, 2024 - 12:46 PM (IST)

ਜਲੰਧਰ (ਬਿਊਰੋ)- ਲੋਕ ਸਭਾ ਹਲਕਾ ਜਲੰਧਰ ਲਈ ਆਜ਼ਾਦ ਅਤੇ ਨਿਰਪੱਖ ਲੋਕ ਸਭਾ ਚੋਣਾਂ-2024 ਪ੍ਰਤੀ ਨਾਗਰਿਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਹੁਲਾਰਾ ਦੇਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਪੁਲਿਸ ਅਬਜ਼ਰਵਰ ਸ੍ਰੀ ਸਤੀਸ਼ ਗਜਭੀਏ (ਆਈ. ਪੀ. ਐੱਸ.) 13 ਮਈ ਨੂੰ ਜਲੰਧਰ ਪਹੁੰਚ ਰਹੇ ਹਨ।

ਉਹ ਜਿਮਖਾਨਾ ਕਲੱਬ ਜਲੰਧਰ ਵਿਖੇ ਠਹਿਰਣਗੇ। ਇਸ ਤੋਂ ਇਲਾਵਾ 14 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸਰਕਟ ਹਾਊਸ ਜਲੰਧਰ ਵਿਖੇ ਚੋਣਾਂ ਸਬੰਧੀ ਸ਼ਿਕਾਇਤਾਂ ਸੁਣਨ ਲਈ ਮੌਜੂਦ ਰਹਿਣਗੇ। ਜੇਕਰ ਕੋਈ ਵੀ ਯੋਗ ਨਾਗਰਿਕ, ਜੋ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨਾ ਚਾਹੁੰਦਾ ਹੈ ਪਰ ਖ਼ਤਰਾ ਮਹਿਸੂਸ ਕਰ ਰਿਹਾ ਹੈ ਜਾਂ ਨਾਮਜ਼ਦਗੀ ਪੱਤਰ ਭਰਨ ਤੋਂ ਰੋਕਿਆ ਜਾ ਰਿਹਾ ਹੈ ਤਾਂ ਉਹ ਉਨ੍ਹਾਂ ਨਾਲ ਮੋਬਾਇਲ ਨੰਬਰ 8699240504 'ਤੇ ਸਿੱਧਾ ਸੰਪਰਕ ਕਰ ਸਕਦਾ ਹੈ ਜਾਂ 14 ਮਈ ਨੂੰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਅਕਤੀਗਤ ਤੌਰ 'ਤੇ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News