ਨਸ਼ੇ ਵਾਲੇ ਨਸ਼ੇ ਸਣੇ 7 ਗ੍ਰਿਫਤਾਰ
Tuesday, Feb 13, 2018 - 03:29 PM (IST)

ਤਰਨਤਾਰਨ (ਰਾਜੂ) - ਜ਼ਿਲਾ ਤਰਨਤਾਰਨ ਦੀ ਪੁਲਸ ਨੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਖੇਤਰਾਂ ਚ ਛਾਪੇਮਾਰੀ ਕਰ ਕੇ ਨਸ਼ੇ ਵਾਲੇ ਪਦਾਰਥਾਂ ਸਣੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਪੱਟੀ ਦੇ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਪ੍ਰਿੰਗੜੀ ਤੋਂ ਸ਼ਮਸ਼ੇਰ ਸਿੰਘ ਉਰਫ ਸੰਮਾ ਪੁੱਤਰ ਹਰਦਿਆਲ ਸਿੰਘ ਵਾਸੀ ਕਿਰਤੋਵਾਲ ਕਲਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਰੰਗ ਕਾਲਾ ਨੰਬਰ ਪੀ. ਬੀ. 29. ਐੱਚ. 3212 ਸਣੇ 300 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ।
ਥਾਣਾ ਸਰਹਾਲੀ ਦੇ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਥੀ ਕਰਮਚਾਰੀਆਂ ਨਾਲ ਪੁਲ ਸੂਆ ਸੁਹਾਵਾ ਮੋੜ ਸਰਹਾਲੀ ਕਲਾਂ ਤੋਂ ਜਗਰੂਪ ਸਿੰਘ ਉਰਫ ਗੋਪਾ ਪੁੱਤਰ ਕਰਤਾਰ ਸਿੰਘ ਵਾਸੀ ਪੱਤੀ ਖਾਨੂ ਕੀ ਸਰਹਾਲੀ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 180 ਨਸ਼ੇ ਵਾਲੀਆਂ ਗੋਲੀਆਂ ਪ੍ਰਾਪਤ ਕੀਤੀਆਂ ਹਨ।
ਇਸੇ ਤਰ੍ਹਾਂ ਥਾਣਾ ਖੇਮਕਰਨ ਦੇ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਰੱਤੋਕੇ 'ਚ ਦੋਸ਼ੀ ਮੇਜਰ ਸਿੰਘ ਪੁੱਤਰ ਮਿਹਰ ਸਿੰਘ ਕੋਲੋਂ 200 ਨਸ਼ੇ ਵਾਲੀਆਂ ਗੋਲੀਆਂ ਤੇ 100 ਨਸ਼ੇ ਵਾਲੇ ਕੈਪਸੂਲ ਜ਼ਬਤ ਕੀਤੇ ਹਨ।
ਥਾਣਾ ਖੇਮਕਰਨ ਦੇ ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਗਸ਼ਤ ਦੌਰਾਨ ਡੇਵਿਡ ਮਸੀਹ ਪੁੱਤਰ ਪੂਰਨ ਸਿੰਘ ਵਾਸੀ ਵਾਰਡ ਨੰ. 13 ਖੇਮਕਰਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ। ਉਸ ਕੋਲੋਂ 100 ਨਸ਼ੇ ਵਾਲੀਆਂ ਗੋਲੀਆਂ ਤੇ 100 ਨਸ਼ੇ ਵਾਲੇ ਕੈਪਸੂਲ ਮਿਲੇ।
ਥਾਣਾ ਚੋਹਲਾ ਸਾਹਿਬ ਦੇ ਹੌਲਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੇ ਸਬੰਧ 'ਚ ਪਿੰਡ ਜੌਹਲ ਢਾਏ ਵਾਲਾ ਮੌਜੂਦ ਸਨ। ਮੁਖਬਰੀ ਮਿਲਣ 'ਤੇ ਦੋਸ਼ੀ ਗੋਪੀ ਪੁੱਤਰ ਭਾਗ ਸਿੰਘ ਵਾਸੀ ਜੌਹਲ ਢਾਏ ਵਾਲਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 40 ਕਿਲੋ ਲਾਹਣ ਜ਼ਬਤ ਕੀਤੀ ਗਈ।
ਇਕ ਹੋਰ ਮਾਮਲੇ 'ਚ ਥਾਣਾ ਸਿਟੀ ਤਰਨਤਾਰਨ ਦੇ ਮੁੱਖ ਸਿਪਾਹੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਚੌਕ ਡਾਲੇਕੇ ਨੂਰਦੀ ਰੋਡ ਨੇੜੇ ਹਰੀ ਸ਼ੈੱਲਰ ਤਰਨਤਾਰਨ ਵਿਖੇ ਮੌਜੂਦ ਸਨ। ਦੋਸ਼ੀ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਪ੍ਰੀਤਮ ਸਿੰਘ ਵਾਸੀ ਗਲੀ ਖੱਡੀਆਂ ਵਾਲੀ ਗੁਰੂ ਕਾ ਖੂਹ ਤਰਨਤਾਰਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 7500 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਥਾਣਾ ਵੈਰੋਵਾਲ ਦੇ ਐੱਚ. ਸੀ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਮੁਖਬਰ ਖਾਸ ਦੀ ਇਤਲਾਹ 'ਤੇ ਪਿੰਡ ਭਲੋਜਲਾ ਤੋਂ ਦੋਸ਼ੀ ਸਤਨਾਮ ਸਿੰਘ ਉਰਫ ਸਾਮਾ ਪੁੱਤਰ ਲੇਟ ਅਜੀਤ ਸਿੰਘ ਵਾਸੀ ਭਲੋਜਲਾ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 15 ਬੋਤਲਾਂ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ। ਇਸ ਮੌਕੇ ਤਫਤੀਸ਼ੀ ਅਫਸਰ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।