ਨਸ਼ਾ ਸਮੱਗਲਿੰਗ ਦੇ ਦੋਸ਼ ''ਚ ਤਿੰਨ ਨੂੰ 10-10 ਸਾਲ ਦੀ ਕੈਦ

Saturday, Feb 03, 2018 - 10:21 AM (IST)

ਨਸ਼ਾ ਸਮੱਗਲਿੰਗ ਦੇ ਦੋਸ਼ ''ਚ ਤਿੰਨ ਨੂੰ 10-10 ਸਾਲ ਦੀ ਕੈਦ

ਪਟਿਆਲਾ (ਬਲਜਿੰਦਰ)-ਐਡੀਸ਼ਨਲ ਸੈਸ਼ਨ ਮੁਹੰਮਦ ਗੁਲਜ਼ਾਰ ਦੀ ਅਦਾਲਤ ਨੇ ਨਸ਼ਾ ਸਮੱਗਲਿੰਗ ਦੇ ਦੋਸ਼ ਵਿਚ ਮਨਦੀਪ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਤਰਖਾਣ ਮਾਜਰਾ ਸਮਾਣਾ ਅਤੇ ਸੋਨੀ ਪੁੱਤਰ ਜ਼ੋਰਾ ਸਿੰਘ ਵਾਸੀ ਰੋਹਟੀ ਛੰਨਾਂ ਨੂੰ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ ਕੀਤਾ ਸੀ। ਉਕਤ ਵਿਅਕਤੀਆਂ ਨੂੰ ਥਾਣਾ ਸਦਰ ਸਮਾਣਾ ਦੀ ਪੁਲਸ ਨੇ 11 ਜੂਨ 2015 ਨੂੰ 100 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰ ਕੇ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। 
ਇਸੇ ਤਰ੍ਹਾਂ ਐਡੀਸ਼ਨਲ ਸੈਸ਼ਨ ਜੱਜ ਡੀ. ਪੀ. ਸਿੰਗਲਾ ਦੀ ਅਦਾਲਤ ਨੇ ਜਤਿੰਦਰ ਸਿੰਘ ਪੁੱਤਰ ਧਰਮਪਾਲ ਵਾਸੀ ਪਿੰਡ ਡੱਲਾ ਚਮਕੌਰ ਸਾਹਿਬ ਨੂੰ 10 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਉਕਤ ਵਿਅਕਤੀ ਨੂੰ ਥਾਣਾ ਪਸਿਆਣਾ ਦੀ ਪੁਲਸ ਨੇ 20 ਅਪ੍ਰੈਲ 2015 ਨੂੰ 60 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰ ਕੇ ਐੈੱਨ. ਡੀ. ਪੀ. ਐੈੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ।


Related News