ਅਹਿਮ ਖ਼ਬਰ : ਹੁਣ ''ਨਸ਼ਾ ਤਸਕਰਾਂ'' ਦੀ ਨਾ ਕੋਈ ਦੇਵੇਗਾ ਜ਼ਮਾਨਤ ਤੇ ਨਾ ਹੀ ਗਵਾਹੀ
Monday, Apr 05, 2021 - 09:22 AM (IST)
ਪਾਤੜਾਂ (ਚੋਪੜਾ) : ਜ਼ਿਲ੍ਹਾ ਪੁਲਸ ਮੁਖੀ ਵਿਕਰਮਜੀਤ ਸਿੰਘ ਦੁੱਗਲ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਤਹਿਤ ਇਕ ਵੱਡਾ ਕਦਮ ਚੁੱਕਦਿਆਂ ਨਸ਼ਾ ਤਸਕਰਾਂ ਦੀ ਜ਼ਮਾਨਤ ਤੇ ਗਵਾਹੀ ਨਾ ਭਰਨ ਦਾ ਉੱਦਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੂਫੀ ਗਾਇਕ 'ਦਿਲਜਾਨ' ਦਾ ਅੰਤਿਮ ਸੰਸਕਾਰ ਅੱਜ, ਭਿਆਨਕ ਸੜਕ ਹਾਦਸੇ ਦੌਰਾਨ ਹੋਈ ਸੀ ਮੌਤ
ਸਬ ਡਵੀਜ਼ਨ ਪਾਤੜਾਂ ਦੀਆਂ ਅੱਠ ਗ੍ਰਾਮ ਪੰਚਾਇਤਾਂ ਪਿੰਡ ਗੁਲਾਹੜ, ਨੂਰਪੁਰਾ, ਨਾਈਵਾਲਾ, ਜੋਗੇਵਾਲਾ, ਡੇਰਾ ਝੀਲ, ਮੋਮੀਆਂ, ਕਰਤਾਰਪੁਰ, ਭੂੜਥੇਹ ਦੀਆਂ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਹਿਮ ਫ਼ੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਦੇਣ ਧਿਆਨ, ਇਸ 'ਮੰਡੀ' 'ਚ ਨਾ ਲਿਜਾਣ ਆਪਣੀ ਫ਼ਸਲ
ਗ੍ਰਾਮ ਪੰਚਾਇਤਾਂ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ੇ ਦੀ ਤਸਕਰੀ ਨਾਲ ਸਬੰਧਿਤ ਤਸਕਰਾਂ ਦੀ ਜ਼ਮਾਨਤ ਜਾਂ ਗਵਾਹੀ ਨਹੀਂ ਦੇਵੇਗਾ ਅਤੇ ਨਾ ਹੀ ਨਸ਼ੇ ਨਾਲ ਸਬੰਧਿਤ ਕਿਸੇ ਵੀ ਵਿਅਕਤੀ ਦੇ ਕੇਸ ਦੀ ਪੈਰਵੀ ਕਰੇਗਾ।
ਨੋਟ : ਨਸ਼ਾ ਤਸਕਰਾਂ ਖ਼ਿਲਾਫ਼ ਗ੍ਰਾਮ ਪੰਚਾਇਤਾਂ ਵੱਲੋਂ ਪਾਸ ਕੀਤੇ ਉਕਤ ਮਤੇ ਬਾਰੇ ਦਿਓ ਆਪਣੀ ਰਾਏ