ਭੱਜਣ ਦੀ ਕੋਸ਼ਿਸ਼ ''ਚ ਤਸਕਰ ਨੇ ਸਾਈਕਲ ਸਣੇ ਕਈ ਗੱਡੀਆਂ ਨੂੰ ਮਾਰੀ ਟੱਕਰ, ਪੁਲਸ ਨੇ ਫਾਇਰਿੰਗ ਕਰ ਕੀਤਾ ਗ੍ਰਿਫ਼ਤਾਰ
Wednesday, Feb 08, 2023 - 03:22 AM (IST)
ਜਗਰਾਓਂ (ਮਾਲਵਾ)- ਜਗਰਾਓਂ ਸੀ. ਆਈ. ਏ. ਸਟਾਫ ਨੇ ਇਕ ਨਸ਼ਾ ਸਮਗੱਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਨੂੰ ਇਹ ਸੂਚਨਾ ਮਿਲੀ ਸੀ ਕਿ ਜਗਤਾਰ ਸਿੰਘ ਪੁੱਤਰ ਪ੍ਰਗਟ ਰਾਮ ਜ਼ਿਲ੍ਹਾ ਜਲੰਧਰ, ਜੋ ਕਿ ਪਹਿਲਾਂ ਵੀ ਸਮੱਗਲਿੰਗ ਦਾ ਧੰਦਾ ਕਰਦਾ ਹੈ ਅਤੇ ਜਗਰਾਓਂ ’ਚ ਹੈਰੋਇਨ ਦੀ ਸਪਲਾਈ ਕਰਨ ਆ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਭਾਰਤੀ ਖੇਤਰ ’ਚ 13 ਮਿੰਟ ਤਕ ਘੁੰਮਦਾ ਰਿਹਾ ਪਾਕਿਸਤਾਨੀ ਡਰੋਨ, BSF ਨੇ ਫਾਇਰਿੰਗ ਕਰਦਿਆਂ ਚਲਾਏ ਈਲੂ ਬੰਬ
ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਪੁਲਸ ਵੱਲੋਂ ਉਕਤ ਸੂਚਨਾ ਦੇ ਅਧਾਰ 'ਤੇ ਮੁਲਜ਼ਮ ਨੂੰ ਸ਼ੇਰਪੁਰਾ ਫਾਟਕ ਕੋਲ ਨਾਕਾ ਲਾ ਕੇ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਆਪਣੀ ਕਾਰ ਨੂੰ ਤੇਜ਼ੀ ਨਾਲ ਭਜਾ ਲਿਆ ਅਤੇ ਜਾ ਰਹੇ ਇਕ ਸਾਈਕਲ ਸਵਾਰ ਨੂੰ ਟੱਕਰ ਮਾਰੀ। ਫਿਰ ਇਕ ਆਟੋ ਰਿਕਸ਼ਾ ਸਮੇਤ ਕਈ ਗੱਡੀਆਂ ਨੂੰ ਟੱਕਰ ਮਾਰਦਿਆਂ ਕਾਲਜ ਰੋਡ ਤੋਂ ਹੋ ਕੇ ਰੇਲਵੇ ਰੋਡ ਅਤੇ ਲਿੰਕ ਰੋਡ ਵੱਲ ਦੀ ਭੱਜ ਕੇ ਪੁਲ਼ ਦੇ ਹੇਠਾਂ ਪਹੁੰਚ ਗਿਆ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਨੇ ਜਿਸ ਕੁੜੀ ਦੀ ਬਚਾਈ ਇੱਜ਼ਤ, ਓਹੀ ਕਰ ਗਈ ਅਜਿਹਾ ਕਾਰਾ, ਜਾਣ ਕੇ ਉੱਡ ਜਾਣਗੇ ਹੋਸ਼
ਸੀ. ਆਈ. ਏ. ਸਟਾਫ ਦੇ ਅਮਲੇ ਨੇ ਉਸਨੂੰ ਕਾਬੂ ਕਰਨ ਲਈ ਪਹਿਲਾਂ ਹਵਾਈ ਫਾਇਰ ਕੀਤਾ ਅਤੇ ਜਦੋਂ ਉਹ ਨਹੀਂ ਰੁਕਿਆ ਤਾਂ ਉਸ ਦੀ ਕਾਰ ਦਾ ਟਾਇਰ ਗੋਲੀ ਮਾਰ ਕੇ ਪਾੜ ਦਿੱਤਾ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਅੱਗੇ ਜਾਣਕਾਰੀ ਦਿੱਤੀ ਕਿ ਇਸ ਸਮੱਗਲਰ ਖਿਲਾਫ ਪਹਿਲਾ ਵੀ ਨਸ਼ਾ ਸਮਗਲਿੰਗ ਦੇ 3 ਮੁਕੱਦਮੇ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਦਰਜ ਹਨ ਅਤੇ ਇਹ ਪੰਜਾਬ ਦਾ ਇਕ ਨਾਮੀ ਸਮੱਗਲਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।