ਪੁਲਸ ਨੇ ਕਪੂਰਥਲਾ ਜੇਲ੍ਹ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ, 2 ਤਸਕਰ ਗ੍ਰਿਫਤਾਰ
Saturday, Jul 31, 2021 - 06:20 PM (IST)
ਫਗਵਾੜਾ (ਜਲੋਟਾ) : ਨਸ਼ੀਲੇ ਪਦਾਰਥਾਂ ਦੇ ਖ਼ਾਤਮੇ ਲਈ ਆਪਣੀ ਮੁਹਿੰਮ ਦੇ ਅਧੀਨ ਜ਼ਿਲ੍ਹਾ ਪੁਲਸ ਨੇ ਸ਼ਨੀਵਾਰ ਨੂੰ ਦੋ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਤੋਂ ਚੱਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਅਤੇ ਸਵਿਫਟ ਕਾਰ ਵਿਚੋਂ 15 ਗ੍ਰਾਮ ਹੈਰੋਇਨ, 50 ਗ੍ਰਾਮ ਨਸ਼ੀਲਾ ਪਾਊਡਰ (ਆਈਸ), 2 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਭਿਸ਼ੇਕ ਵਾਸੀ ਲੱਧੇਵਾਲੀ ਜਲੰਧਰ ਅਤੇ ਨਿਤਿਨ ਉਰਫ਼ ਨੰਨੂ ਵਾਸੀ ਗੁਰੂ ਨਾਨਕਪੁਰਾ ਅਵਤਾਰ ਨਗਰ ਜਲੰਧਰ ਵਜੋਂ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਐੱਸ. ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 10 ਦਿਨ ਪਹਿਲਾਂ ਕੰਮ ’ਤੇ ਰੱਖੇ ਨੌਕਰ ਨੇ ਮਾਲਕ ਦੇ 5 ਸਾਲ ਦੇ ਬੇਟੇ ਨੂੰ ਕੀਤਾ ਅਗਵਾ, ਮੰਗੀ 5 ਲੱਖ ਦੀ ਫਿਰੌਤੀ
ਚੈਕਿੰਗ ਦੇ ਦੌਰਾਨ ਸੀ. ਆਈ. ਏ. ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਨੇ ਆਪਣੀ ਪੁਲਸ ਪਾਰਟੀ ਦੇ ਨਾਲ ਪਿੰਡ ਪਲਾਹੀ ਦੇ ਕੋਲ ਇੱਕ ਸਵਿਫਟ (PB32-Q-3857)ਨੂੰ ਚੈਕਿੰਗ ਦੇ ਲਈ ਰੋਕਿਆ ਅਤੇ ਕਾਰ ਦੀਆਂ ਅਗਲੀਆਂ ਸੀਟਾਂ ਦੇ ਹੇਠਾਂ ਛਿਪਾ ਕੇ ਰੱਖੇ 15 ਗ੍ਰਾਮ ਹੈਰੋਇਨ, 50 ਗ੍ਰਾਮ ਨਸ਼ੀਲਾ ਪਾਊਡਰ (ਆਈਸ), 2 ਲੱਖ ਰੁਪਏ ਡਰੱਗ ਮਨੀ ਨੂੰ ਬਰਾਮਦ ਕੀਤਾ ਗਿਆ। ਪੁਲਸ ਟੀਮ ਨੇ ਦੋਵਾਂ ਕਾਰ ਸਵਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਦੇ ਖ਼ਿਲਾਫ਼. ਐੱਨ. ਡੀ. ਪੀ. ਐੱਸ. ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਜਸਮੀਤ ਸਿੰਘ ਉਰਫ ਲੱਕੀ ਵਾਸੀ ਸ਼ਾਮਚੁਰਾਸੀ ਹੁਸ਼ਿਆਰਪੁਰ ਜੋ ਕਿ ਇਸ ਵੇਲੇ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ, ਜੇਲ੍ਹ ਦੇ ਵਿਚੋਂ ਬਾਹਰ ਮੌਜੂਦ ਆਪਣੇ ਸਾਥੀਆਂ ਰਾਹੀਂ ਨਸ਼ੀਲੇ ਪਦਾਰਥ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ : ਅਗਲੇ ਚਾਰ ਮਹੀਨਿਆਂ ਤੱਕ ਸਭ ਅਹਿਮ ਮੁੱਦਿਆਂ ਨੂੰ ਹੱਲ ਕਰਨਗੇ ਕੈਪਟਨ, ਬਲਿਊ ਪ੍ਰਿੰਟ ਤਿਆਰ
ਐੱਸ. ਐੱਸ. ਪੀ. ਨੇ ਦੱਸਿਆ ਕਿ ਫੜੇ ਗਏ ਤਸਕਰਾਂ ਨੂੰ ਪੁਲਸ ਵੱਲੋਂ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਲਈ ਉਨ੍ਹਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਸਮੀਤ ਸਿੰਘ ਉਰਫ ਲੱਕੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਅਤੇ ਜਲਦੀ ਹੀ ਉਸ ਦੀ ਗ੍ਰਿਫਤਾਰੀ ਅਤੇ ਹੋਰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ। ਐੱਸ. ਐੱਸ. ਪੀ. ਨੇ ਅੱਗੇ ਕਿਹਾ ਕੀ ਅਸੀਂ ਪੂਰੀ ਸਪਲਾਈ ਲਾਈਨ ਦਾ ਪਰਦਾਫਾਸ਼ ਕਰਾਂਗੇ ਅਤੇ ਗਿਰੋਹ ਵਿੱਚ ਸ਼ਾਮਲ ਹਰੇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਐੱਚ. ਆਈ. ਵੀ. ਪਾਜ਼ੇਟਿਵ ਮਰੀਜ਼ ਨੇ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦਿੱਤੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ