19 ਨੂੰ ਮੋਗਾ ''ਚ ਹੋਵੇਗਾ ਡਰੱਗ ਫ੍ਰੀ ਇੰਡੀਆ ''ਤੇ ਸੈਮੀਨਾਰ

03/15/2019 4:11:04 PM

ਮੋਗਾ (ਵਿਪਨ)—ਡਰੱਗ ਫ੍ਰੀ ਇੰਡੀਆ ਨੂੰ ਲੈ ਕੇ ਗੁਰਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਵਲੋਂ ਕਾਫੀ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ ਅਤੇ ਡਰੱਗ ਫ੍ਰੀ ਇੰਡੀਆ ਦੀ ਮੁਹਿੰਮ ਨੂੰ ਹੁਣ ਪੰਜਾਬ 'ਚ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੋਗਾ ਦੇ ਇਕ ਨਿੱਜੀ ਕਾਲਜ 'ਚ 19 ਮਾਰਚ ਨੂੰ ਇਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀ ਅਗਵਾਈ ਖੁਦ ਗੁਰਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਕਰਨਗੇ। ਉੱਥੇ ਅੱਜ ਇਸ ਸਮਾਗਮ ਤਿਆਰੀਆਂ ਨੂੰ ਲੈ ਕੇ ਆਯੋਜਕਾਂ ਵਲੋਂ ਇਕ ਪ੍ਰੈੱਸ ਮੀਤ ਦਾ ਆਯੋਜਨ ਕੀਤਾ ਗਿਆ। ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਦੁਨੀਆ ਦੇ 155 ਦੇਸ਼ਾਂ 'ਚ ਆਰਟ ਆਫ ਲਿਵਿੰਗ ਕੰਮ ਕਰ ਰਿਹਾ ਹੈ ਅਤੇ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ 'ਚ ਮੋਗਾ 'ਚ ਆਯੋਜਨ ਕਰਨ ਜਾ ਰਹੇ ਹਨ ਅਤੇ 19 ਮਾਰਚ ਨੂੰ ਗੁਰਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਮਾਲਵਾ ਦੀ ਧਰਤੀ 'ਤੇ ਪਹਿਲੀ ਵਾਰ ਆ ਰਹੇ ਹਨ। ਅਤੇ ਉੱਥੇ ਜਿੰਨੀਆਂ ਵੀ ਆਉਣ ਵਾਲੀਆਂ ਦੀ ਗਿਣਤੀ ਹੋਵੇਗੀ। ਉਨ੍ਹਾਂ ਨੂੰ ਡਰੱਗ ਫ੍ਰੀ ਇੰਡੀਆ ਦੀ ਸਹੁੰ ਦਿਵਾਈ ਜਾਵੇਗੀ। ਜਿਸ 'ਚ ਹੋਵੇਗਾ ਕਿ ਨਾ ਮੈਂ ਨਸ਼ਾ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਕਰਨ ਦੇਵਾਂਗਾ। ਇਸ 'ਚ ਉਨ੍ਹਾਂ ਸਾਰੇ ਲੋਕਾਂ ਨੂੰ ਬੁਲਾਇਆ ਗਿਆ ਹੈ ਜੋ ਪਹਿਲਾਂ ਨਸ਼ਾ ਛੱਡ ਚੁੱਕੇ ਹਨ। ਆਪਣਾ ਤਜ਼ੁਰਬਾ ਦੱਸਣਗੇ। ਉੱਥੇ ਕਾਲਜਾਂ ਦੇ ਯੂਥ ਨੂੰ ਵੀ ਬੁਲਾਇਆ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਵੀ ਬੁਲਾਇਆ ਗਿਆ ਹੈ ਜੋ ਨਸ਼ਾ ਕਰਦੇ ਹਨ ਅਤੇ ਨਸ਼ਾ ਤਿਆਗਣ ਚਾਹੁੰਦੇ ਹਨ। ਇਸ ਸੈਮੀਨਰ 'ਚ ਕਰੀਬ ਪੰਜ ਹਜ਼ਾਰ ਲੋਕ ਪਹੁੰਚਣਗੇ। ਸਾਰੀਆਂ ਸੰਸਥਾਂ ਨੂੰ ਵੀ ਬੁਲਾਇਆ ਗਿਆ ਹੈ।


Shyna

Content Editor

Related News