ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ

01/19/2018 7:37:42 AM

ਅੰਮ੍ਰਿਤਸਰ,   (ਅਰੁਣ)-  ਪੁਲਸ ਨੇ ਨਸ਼ੀਲੇ ਪਦਾਰਥਾਂ ਦੇ 5 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਇਸਲਾਮਾਬਾਦ ਦੀ ਪੁਲਸ ਨੇ 3 ਗ੍ਰਾਮ ਹੈਰੋਇਨ ਸਮੇਤ ਚੰਦਨ ਪੁੱਤਰ ਕਰਮ ਸਿੰਘ ਵਾਸੀ ਵਰਿਆਮ ਸਿੰਘ ਕਾਲੋਨੀ, 20 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਬਲਬੀਰ ਸਿੰਘ ਵਾਸੀ ਡੈਮਗੰਜ ਤੇ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 12 ਬੋਤਲਾਂ ਕੈਸ਼ ਵ੍ਹਿਸਕੀ ਸਮੇਤ ਹਰਪ੍ਰੀਤ ਸਿੰਘ ਵਾਸੀ ਮੁੱਛਲ ਨੂੰ ਕਾਬੂ ਕੀਤਾ। ਸੀ. ਆਈ. ਏ. ਸਟਾਫ ਦੀ ਪੁਲਸ ਨੇ ਹੋਂਡਾ ਸਿਟੀ ਕਾਰ ਨੰ. ਪੀ ਬੀ 02 ਏ ਪੀ 1314 'ਚ ਸਵਾਰ ਮੁਲਜ਼ਮ ਸੁਹੇਲ ਖੁਰਾਣਾ ਵਾਸੀ ਤਰਨਤਾਰਨ ਰੋਡ ਨੂੰ 14 ਪੇਟੀਆਂ ਕੈਸ਼ ਵ੍ਹਿਸਕੀ ਸਮੇਤ ਕਾਬੂ ਕਰ ਕੇ ਥਾਣਾ ਡੀ-ਡਵੀਜ਼ਨ ਵਿਖੇ ਮਾਮਲਾ ਦਰਜ ਕੀਤਾ ਹੈ। ਥਾਣਾ ਮਕਬੂਲਪੁਰਾ ਦੀ ਪੁਲਸ ਨੇ 2 ਪੇਟੀਆਂ ਕੈਸ਼ ਵ੍ਹਿਸਕੀ ਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਬੂਟਾ ਸਿੰਘ ਵਾਸੀ ਰਜਿੰਦਰ ਨਗਰ ਨੂੰ ਕਾਬੂ ਕੀਤਾ।


Related News