ਨਸ਼ੀਲੀਆਂ ਦਵਾਈਆਂ ਦੇ ਮਾਮਲੇ ''ਚ ਦੋ ਦੋਸ਼ੀ ਬਰੀ
Tuesday, Sep 12, 2017 - 07:01 PM (IST)
ਰੂਪਨਗਰ(ਕੈਲਾਸ਼)— ਨਸ਼ੇ ਦੇ ਤੌਰ 'ਤੇ ਉਪਯੋਗ ਕੀਤੀ ਜਾ ਸਕਣ ਵਾਲੀ ਦਵਾਈ ਦੀਆਂ ਗੋਲੀਆਂ ਅਤੇ ਕਫ ਸਿਰਪ ਰੱਖਣ ਦੇ ਦੋਸ਼ੀ 2 ਵਿਅਕਤੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਇਸ ਸਬੰਧੀ ਐਡਵੋਕੇਟ ਕੇਸਰ ਸਿੰਘ ਤੇ ਊਧਮ ਸਿੰਘ ਨੇ ਦੱਸਿਆ ਕਿ 10-6-2013 ਨੂੰ ਰਾਤ ਕਰੀਬ 10.30 ਵਜੇ ਜਦੋਂ ਮੋਰਿੰਡਾ-ਕੁਰਾਲੀ ਦੇ ਟੀ-ਪੁਆਇੰਟ 'ਤੇ ਪੁਲਸ ਨੇ ਨਾਕਾ ਲਗਾ ਰੱਖਿਆ ਸੀ ਤਾਂਇਕ ਕਾਰ 'ਚ ਦੋ ਵਿਅਕਤੀ ਜਿਨ੍ਹਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਪਿੰਡ ਬਮਨਾੜਾ ਅਤੇ ਸੋਹਨ ਲਾਲ ਪੁੱਤਰ ਰਾਮ ਪ੍ਰਸਾਦ ਨਿਵਾਸੀ ਕੁਰਾਲੀ ਦੀ ਜਦੋਂ ਪੁਲਸ ਨੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲ ਮੌਜੂਦ ਥੈਲੇ 'ਚੋਂ 8 ਸਿਰਪ ਅਤੇ 500 ਗੋਲੀਆਂ ਜੋ ਕਿ ਨਸ਼ੇ ਦੇ ਤੌਰ 'ਤੇ ਪ੍ਰਯੋਗ ਕੀਤੀਆਂ ਜਾ ਸਕਦੀਆਂ ਸੀ, ਬਰਾਮਦ ਕੀਤੀ ਗਈ। ਪੁਲਸ ਵੱਲੋਂ 10 ਜੂਨ ਨੂੰ ਥਾਣਾ ਕੁਰਾਲੀ 'ਚ ਮਾਮਲਾ ਦਰਜ ਕੀਤਾ ਗਿਆ ਸੀ ਜੋਕਿ ਰੂਪਨਗਰ ਅਦਾਲਤ 'ਚ ਵਿਚਾਰ ਅਧੀਨ ਸੀ। ਮੰਗਲਵਾਰ ਨੂੰ ਸਪੈਸ਼ਲ ਅਦਾਲਤ ਦੇ ਜੱਜ ਰਾਕੇਸ਼ ਗੁਪਤਾ ਨੇ ਉਕਤ ਦੋਵੇਂ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਦੇ ਚੱਲਦੇ ਬਰੀ ਕਰ ਦਿੱਤਾ।
