ਪੁਲਸ ਨੂੰ ਦੇਖ ਮੋਟਰਸਾਈਕਲ ’ਤੇ ਖਿਸਕਣ ਲੱਗੇ ਮਾਂ-ਪੁੱਤ ਕਾਬੂ, 145 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ

Thursday, Aug 23, 2018 - 06:11 AM (IST)

ਪੁਲਸ ਨੂੰ ਦੇਖ ਮੋਟਰਸਾਈਕਲ ’ਤੇ ਖਿਸਕਣ ਲੱਗੇ ਮਾਂ-ਪੁੱਤ ਕਾਬੂ, 145 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ

ਨਕੋਦਰ,  (ਪਾਲੀ)-  ਸਦਰ ਥਾਣੇ ਦੀ ਪੁਲਸ ਚੌਕੀ ਸ਼ੰਕਰ ਨੇ ਨਸ਼ੇ ਵਾਲੇ ਪਦਾਰਥ ਸਮੇਤ ਮਾਂ-ਪੁੱਤ ਨੂੰ ਕਾਬੂ  ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਡੀ.ਐੱਸ.ਪੀ. ਨਕੋਦਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ  ਚੌਕੀ ਇੰਚਾਰਜ ਸ਼ੰਕਰ ਏ. ਐੱਸ. ਆਈ. ਸੁਖਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ’ਤੇ ਸਨ। ਪਿੰਡ ਚਾਨੀਆਂ ਚੌਕ ਚੱਕ ਵੇਂਡਲ ਵਾਲੀ ਸਾਈਡ ’ਤੇ ਸਡ਼ਕ ਕੰਢੇ  ਇਕ ਮੋਟਰਸਾਈਕਲ  ਕੋਲ ਇਕ ਨੌਜਵਾਨ ਅਤੇ ਇਕ ਔਰਤ ਖਡ਼੍ਹੀ ਸੀ, ਜੋ ਪੁਲਸ  ਪਾਰਟੀ ਦੀ ਗੱਡੀ ਨੂੰ ਦੇਖ ਕੇ ਘਬਰਾ ਗਏ। ਉਕਤ ਨੌਜਵਾਨ ਨੇ ਆਪਣੀ ਜੇਬ ਵਿਚੋਂ ਕੱਢ ਕੇ ਅਤੇ ਔਰਤ ਨੇ  ਆਪਣੇ ਹੱਥ ਵਿਚ ਫਡ਼ਿਆ ਲਿਫਾਫਾ ਸੁੱਟ ਦਿੱਤਾ  ਤੇ ਮੋਟਰਸਾਈਕਲ ’ਤੇ ਖਿਸਕਣ ਲੱਗੇ ਤਾਂ ਪੁਲਸ  ਪਾਰਟੀ ਨੇ ਮੋਟਰਸਾਈਕਲ ਸਮੇਤ ਦੋਵਾਂ ਨੂੰ ਸ਼ੱਕ ਦੇ ਅਾਧਾਰ ’ਤੇ ਕਾਬੂ ਕਰ ਕੇ ਪੁੱਛਗਿੱਛ  ਕੀਤੀ। ਮੁਲਜ਼ਮਾਂ ਦੀ ਪਛਾਣ ਪ੍ਰੀਤਮ ਉਰਫ ਗੋਲਡੀ ਪੁੱਤਰ ਲਖਵੀਰ ਅਤੇ ਪੁਸ਼ਪਾ ਰਾਣੀ  ਉਰਫ ਮਹਿੰਗੀ ਪਤਨੀ ਲਖਵੀਰ ਵਾਸੀਆਨ (ਦੋਵੇਂ) ਪਿੰਡ ਸੁੰਨਡ਼ਾ ਰਾਜਪੂਤਾਂ ਥਾਣਾ  ਸਤਨਾਮਪੁਰਾ, ਕਪੂਰਥਲਾ ਵਜੋਂ ਹੋਈ। ਸ਼ੰਕਰ ਚੌਕੀ ਇੰਚਾਰਜ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ  ਦੱਸਿਆ ਕਿ ਪ੍ਰੀਤਮ ਉਰਫ ਗੋਲਡੀ ਵੱਲੋਂ ਸੁੱਟੇ  ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ 65 ਗ੍ਰਾਮ  ਅਤੇ ਪੁਸ਼ਪਾ ਰਾਣੀ ਉਰਫ ਮਹਿੰਗੀ ਵੱਲੋਂ ਸੁੱਟੇ ਲਿਫਾਫੇ ’ਚੋਂ 80 ਗ੍ਰਾਮ ਨਸ਼ੇ ਵਾਲਾ ਪਦਾਰਥ   ਬਰਾਮਦ ਹੋਇਆ।
ਸ਼ੰਕਰ ਚੌਕੀ ਇੰਚਾਰਜ ਨੇ ਦੱਸਿਆ ਕਿ ਨਸ਼ੇ ਵਾਲੇ ਪਦਾਰਥ ਸਮੇਤ  ਗ੍ਰਿਫਤਾਰ ਉਕਤ ਪ੍ਰੀਤਮ ਉਰਫ ਗੋਲਡੀ ਪੁੱਤਰ ਲਖਵੀਰ ਅਤੇ ਪੁਸ਼ਪਾ ਰਾਣੀ ਉਰਫ ਮਹਿੰਗੀ  ਪਤਨੀ ਲਖਵੀਰ ਵਾਸੀਆਨ (ਦੋਵੇਂ) ਪਿੰਡ ਸੁੰਨਡ਼ਾ ਰਾਜਪੂਤਾਂ ਰਿਸ਼ਤੇ ਵਿਚ ਮਾਂ-ਪੁੱਤਰ  ਹਨ, ਜਿਨ੍ਹਾਂ ਖਿਲਾਫ ਥਾਣਾ ਸਦਰ ਨਕੋਦਰ ਵਿਖੇ  ਮਾਮਲਾ  ਦਰਜ ਕਰ ਲਿਆ ਗਿਆ ਹੈ।
 


Related News