ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਬਰਾਮਦ ਹੋਣ ਦੇ ਦੋਸ਼ ’ਚ ਔਰਤ ਸਣੇ 2 ਗ੍ਰਿਫਤਾਰ
Wednesday, Sep 11, 2019 - 03:09 PM (IST)
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)—ਅੱਜ ਸੰਗਰੂਰ ਪੁਲਸ ਨੇ ਨਸ਼ੀਲੇ ਪਦਾਰਥਾਂ ਅਤੇ ਡਰੱਗ ਮਨੀ ਬਰਾਮਦ ਕਰਨ ਸੰਬੰਧੀ ਦੋ ਵੱਖ-ਵੱਖ ਮਾਮਲਿਆਂ ’ਚੋਂ ਔਰਤ ਸਣੇ 2 ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ ਜਦਕਿ 1 ਔਰਤ ਸਣੇ 2 ਵਿਅਕਤੀ ਅਜੇ ਫਰਾਰ ਦੱਸੇ ਜਾ ਰਹੇ ਹਨ। ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਸਹਾਇਕ ਥਾਣੇਦਾਰ ਹਰਦੀਪ ਸਿੰਘ ਸਮੇਤ ਪੁਲਸ ਪਾਰਟੀ ਸੰਤ ਅਤਰ ਸਿੰਘ ਟੀ-ਪੁਆਇੰਟ ਚੀਮਾ ਮੌਜੂਦ ਸਨ ਤਾਂ ਜਾਣਕਾਰੀ ਮਿਲੀ ਕਿ ਸਤਨਾਮ ਸਿੰਘ ਸ਼ੇਰੋ ਪਿੰਡ ਤੋਂ ਨਸ਼ੀਲੇ ਪਦਾਰਥ ਲੈ ਕੇ ਚੀਮੇ ਵੱਲ ਜਾਵੇਗਾ। ਉਕਤ ਜਾਣਕਾਰੀ ਦੇ ਆਧਾਰ ’ਤੇ ਜਾਂਚ ਅਧਿਕਾਰੀ ਥਾਣੇਦਾਰ ਜਗਤਾਰ ਸਿੰਘ ਨੇ ਦੋਸ਼ੀ ਸਤਨਾਮ ਸਿੰਘ ਉਕਤ ਨੂੰ 20 ਪੱਤੇ (200) ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ।
ਇਸ ਤੋਂ ਇਲਾਵਾ ਦੂਜੇ ਮਾਮਲੇ ’ਚ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੇ ਸਬੰਧ ’ਚ ਪਾਣੀ ਵਾਲੀ ਟੈਂਕੀ ਨੇੜੇ ਨਵੀ ਅਨਾਜ ਮੰਡੀ ਸੁਨਾਮ ਮੌਜੂਦ ਸੀ, ਜਿੱਥੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਬੱਬੀ ਸਿੰਘ ਵਾਸੀ ਸੁਨਾਮ ਹੈਰੋਇਨ ਵੇਚਣ ਦਾ ਆਦਿ ਹੈ, ਜੋ ਗਾਹਕਾਂ ਨੂੰ ਹੈਰੋਇਨ ਦੇਣ ਲਈ ਮਾਇਆ ਵਾਸੀ ਸੁਨਾਮ ਨੂੰ ਭੇਜਦਾ ਹੈ ਅਤੇ ਇਹ ਹੈਰੋਇਨ ਸਿੰਦਰ ਕੌਰ ਸਪਲਾਈ ਕਰਨ ਲਈ ਲੈ ਕੇ ਆਉਂਦੀ ਹੈ। ਜਾਣਕਾਰੀ ਮਿਲਦਿਆਂ ਹੀ ਜਾਂਚ ਅਧਿਕਾਰੀ ਥਾਣੇਦਾਰ ਗੁਰਮੇਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਦੋਸ਼ਣ ਮਾਇਆ ਉਕਤ ਨੂੰ ਡੇਢ ਗ੍ਰਾਮ ਹੈਰੋਇਨ/ਚਿੱਟਾ ਅਤੇ 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਜਦਕਿ ਦੋਸ਼ੀਆਨ ਬੱਬੀ ਸਿੰਘ ਅਤੇ ਸਿੰਦਰ ਕੌਰ ਉਕਤਾਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ।