ਨਸ਼ੀਲੇ ਪਦਾਰਥਾਂ ਦੇ ਧੰਦੇਬਾਜ਼ ਗ੍ਰਿਫਤਾਰ

11/21/2017 2:14:29 AM

ਅੰਮ੍ਰਿਤਸਰ, (ਸੰਜੀਵ)- ਜ਼ਿਲਾ ਪੁਲਸ ਨੇ ਵੱਖ-ਵੱਖ ਖੇਤਰਾਂ ਵਿਚ ਕੀਤੀ ਗਈ ਛਾਪੇਮਾਰੀ ਦੌਰਾਨ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਦੇ ਦੋਸ਼ ਵਿਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿਚ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਰੌਸ਼ਨ ਨਿਵਾਸੀ ਮਕਬੂਲਪੁਰਾ ਤੋਂ 33,750 ਐੱਮ.ਐੱਲ. ਸ਼ਰਾਬ, ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਅਖਿਲ ਚੋਪੜਾ ਨਿਵਾਸੀ ਲੋਹਾਰਕਾ ਰੋਡ ਅਤੇ ਕਰਨ ਚੋਪੜਾ ਤੋਂ 11 ਪੇਟੀਆਂ ਸ਼ਰਾਬ, ਥਾਣਾ ਰਾਜਾਸਾਂਸੀ ਦੀ ਪੁਲਸ ਨੇ ਮਨਜੀਤ ਸਿੰਘ ਨਿਵਾਸੀ ਹਰਸ਼ਾਛੀਨਾ ਤੋਂ 41 ਬੋਤਲਾਂ ਸ਼ਰਾਬ, ਥਾਣਾ ਭਿੰਡੀਸੈਦਾਂ ਦੀ ਪੁਲਸ ਨੇ ਕੁਲਵੰਤ ਸਿੰਘ ਨਿਵਾਸੀ ਮਿਆਦੀਆਂ ਕਲਾਂ ਤੋਂ 3 ਗ੍ਰਾਮ ਹੈਰੋਇਨ, ਥਾਣਾ ਲੋਪੋਕੇ ਦੀ ਪੁਲਸ ਨੇ ਪ੍ਰਿਥੀਪਾਲ ਸਿੰਘ ਨਿਵਾਸੀ ਖਿਆਲਾ ਕਲਾਂ ਤੋਂ 7500 ਐੱਮ.ਐੱਲ. ਸ਼ਰਾਬ ਬਰਾਮਦ ਕੀਤੀ। ਪੁਲਸ ਨੇ ਉਕਤ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News