ਪੰਜਾਬ ''ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ''ਚ ਵਾਧਾ, ਕੇਂਦਰ ਨੇ ਜਤਾਈ ਚਿੰਤਾ

Saturday, Sep 05, 2020 - 01:13 PM (IST)

ਪੰਜਾਬ ''ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ''ਚ ਵਾਧਾ, ਕੇਂਦਰ ਨੇ ਜਤਾਈ ਚਿੰਤਾ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲਾਂ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ 'ਚ ਵਾਧਾ ਹੋਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਹਾਲ ਹੀ 'ਚ ਸਕੂਲੀ ਸਿੱਖਿਆ ਮਹਿਕਮੇ ਦੀ ਕਾਰਗੁਜ਼ਾਰੀ ਸਮੀਖਿਆ ਕਰਦੇ ਹੋਏ ਪੰਜਾਬ 'ਚ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ 'ਚ ਹੋ ਰਹੇ ਵਾਧੇ 'ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ਡਕੈਤੀ ਦਾ ਮਾਸਟਰ ਮਾਈਂਡ ਬਣਾ ਰਿਹਾ ਸੀ ਵੱਡੀ ਲੁੱਟ ਦੀ ਯੋਜਨਾ, ਸਾਥੀਆਂ ਸਣੇ ਗ੍ਰਿਫ਼ਤਾਰ

ਇਨ੍ਹਾਂ 'ਚ ਪੰਜਾਬ ਦੇ ਫਿਰੋਜ਼ਪੁਰ ਅਤੇ ਮੋਗਾ ਜ਼ਿਲ੍ਹੇ ਮੁੱਖ ਹਨ। ਸੂਬੇ ਦੇ 22 'ਚੋਂ 14 ਜ਼ਿਲ੍ਹਿਆਂ 'ਚ ਮੁੰਡਿਆਂ ਦੇ ਸੈਕੰਡਰੀ ਪੱਧਰ 'ਤੇ ਸਕੂਲ ਛੱਡਣ ਦੀ ਦਰ 12 ਫ਼ੀਸਦੀ ਦੱਸੀ ਗਈ ਹੈ, ਜਦੋਂ ਕਿ ਫਿਰੋਜ਼ਪੁਰ 'ਚ ਇਹ ਦਰ 14 ਫ਼ੀਸਦੀ ਅਤੇ ਮੋਗਾ ਜ਼ਿਲ੍ਹੇ 'ਚ 16 ਫ਼ੀਸਦੀ ਦੱਸੀ ਗਈ ਹੈ। ਵੀਰਵਾਰ ਨੂੰ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਪ੍ਰਵਾਨਿਤ 'ਸਮੱਗਰ ਸਿੱਖਿਆ ਅਭਿਆਨ' ਬੋਰਡ ਦੀ ਮੀਟਿੰਗ ਦੇ ਹਵਾਲੇ ਤੋਂ ਇਹ ਪਤਾ ਲੱਗਿਆ ਹੈ ਕਿ ਸੂਬੇ 'ਚ ਦਲਿਤ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ 16 ਫ਼ੀਸਦੀ ਹੈ।

ਇਹ ਵੀ ਪੜ੍ਹੋ : 'ਅਧਿਆਪਕ ਦਿਵਸ' 'ਤੇ ਦੁਖ਼ਦ ਖ਼ਬਰ : 'ਕੋਰੋਨਾ' ਕਾਰਨ DEO ਦੀ ਮੌਤ, 30 ਸਤੰਬਰ ਨੂੰ ਹੋਣਾ ਸੀ ਸੇਵਾਮੁਕਤ

ਇਸੇ ਤਰ੍ਹਾਂ ਮਿਡਲ ਤੋਂ ਸੈਕੰਡਰੀ ਪੱਧਰ 'ਤੇ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ (ਟ੍ਰਾਂਜ਼ੀਸ਼ਨ ਰੇਟ) ਵੀ ਕਾਫ਼ੀ ਘਟੀ ਹੈ, ਜਿਸ ਨੂੰ ਮੰਤਰਾਲੇ ਵੱਲੋਂ ਉਜਾਗਰ ਕੀਤਾ ਗਿਆ ਹੈ। ਸੂਬੇ ਦੇ ਜ਼ਿਲ੍ਹਿਆਂ 'ਚ ਸੈਕੰਡਰੀ ਤੋਂ ਹਾਇਰ ਸੈਕੰਡਰੀ ਦਾ ਟ੍ਰਾਂਜ਼ੀਸ਼ਨ ਰੇਟ ਬਹੁਤ ਜ਼ਿਆਦਾ ਘੱਟ ਹੈ।

ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਹਰਕਤ, ਧੀ ਬਰਾਬਰ ਬੱਚੀ ਦੇਖ ਡੋਲਿਆ ਈਮਾਨ

ਸਭ ਤੋਂ ਘੱਟ ਟ੍ਰਾਂਜ਼ੀਸ਼ਨ ਰੇਟ ਤਰਨਤਾਰਨ ਜ਼ਿਲ੍ਹੇ 'ਚ 55 ਫ਼ੀਸਦੀ, ਜਦੋਂ ਕਿ ਫਿਰੋਜ਼ਪੁਰ ਜ਼ਿਲ੍ਹੇ 'ਚ 65 ਫ਼ੀਸਦੀ ਪਾਇਆ ਗਿਆ ਹੈ। ਇਸ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੇ ਸੂਬੇ ਨੂੰ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਦਰ ਨੂੰ ਘਟਾਉਣ ਅਤੇ ਟ੍ਰਾਂਜ਼ੀਸ਼ਨ ਰੇਟ 'ਚ ਸੁਧਾਰ ਲਿਆਉਣ ਲਈ ਕਿਹਾ ਹੈ।



 


author

Babita

Content Editor

Related News