ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਲਕਾਂ ਦੇ ਕੱਟੇ ਚਲਾਨ
Wednesday, Aug 02, 2017 - 06:35 AM (IST)
ਪੱਟੀ, (ਬੇਅੰਤ)– ਬੱਸ ਸਟੈਂਡ ਪੱਟੀ ਨਜ਼ਦੀਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਚਾਲਕਾਂ ਦੇ ਚਲਾਨ ਕੱਟੇ ਗਏ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟ੍ਰੈਫਿਕ ਪੁਲਸ ਪੱਟੀ ਦੇ ਇੰਚਾਰਜ ਥਾਣੇਦਾਰ ਸਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਚਾਲਕ ਹੁੱਲੜਬਾਜ਼ੀ ਕਰਦਿਆਂ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਹਨ ਅਤੇ ਮੂੰਹ ਢਕ ਕੇ ਮੋਟਰਸਾਈਕਲ ਚਲਾ ਕੇ ਆਪਣੀ ਸ਼ਨਾਖਤ ਛੁਪਾਉਂਦੇ ਹਨ, ਜੋ ਟ੍ਰੈਫਿਕ ਨਿਯਮਾਂ ਦੀ ਸਰਾਸਰ ਉਲੰਘਣਾ ਹੈ । ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਵੱਲੋਂ ਅਜਿਹੇ ਚਾਲਕਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਹਨ, ਜਿਸ ਤਹਿਤ ਅੱਜ ਜ਼ਿਆਦਾਤਰ ਮੂੰਹ ਢਕੇ ਤੇ ਪਟਾਕੇ ਪਾਉਣ ਵਾਲੇ ਚਾਲਕਾਂ ਖਿਲਾਫ ਟ੍ਰੈਫਿਕ ਨਿਯਮਾਂ ਤਹਿਤ ਕਾਰਵਾਈ ਕੀਤੀ ਗਈ ਹੈ।
