ਰਾਹਤ ਭਰੀ ਖਬਰ: ਪਾਜ਼ੇਟਿਵ ਮਰੀਜ਼ ਦੇ ਸੰਪਰਕ ''ਚ ਆਏ ਡਰਾਈਵਰ ਦੀ ਰਿਪੋਰਟ ਆਈ ਨੈਗੇਟਿਵ

05/08/2020 6:45:11 PM

ਟਾਂਡਾ ਉੜਮੁੜ,(ਵਰਿੰਦਰ ਪੰਡਿਤ)- ਪਿੰਡ ਭੂਲਪੁਰ ਦੀ ਇਕ  ਕੋਰੋਨਾ ਪਾਜ਼ੇਟਿਵ ਔਰਤ ਦੇ ਸੰਪਰਕ 'ਚ ਆਏ ਟੈਕਸੀ ਚਾਲਕ ਦੀ ਰਿਪੋਰਟ ਨੈਗੇਟਿਵ ਆਉਣ ਕਾਰਨ ਪਿੰਡ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਐੱਸ.ਐੱਮ.ਓ. ਕੇ.ਆਰ.ਬਾਲੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਆਈ ਔਰਤ ਨੂੰ ਪਿੰਡ 'ਚ ਟੈਕਸੀ 'ਤੇ ਲਿਆਉਣ ਵਾਲੇ ਪਿੰਡ ਵਾਸੀ ਡਰਾਈਵਰ ਨੂੰ ਟੈਸਟ ਲਈ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ ਸੀ। ਉਸਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਉਸਨੂੰ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਟਾਂਡਾ ਇਲਾਕੇ 'ਚ 2 ਵਿਆਕਤੀਆਂ ਦੀ ਰਿਪੋਰਟ ਆਉਣੀ ਬਾਕੀ ਹੈ। ਰਿਪੋਰਟ ਆਉਣ ਤੋਂ ਪਹਿਲਾਂ ਪਿੰਡ ਵਾਸੀ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਏ ਟੈਕਸੀ ਚਾਲਕ ਦੀ ਟੈਸਟ ਰਿਪੋਰਟ ਨੂੰ ਲੈਕੇ ਫ਼ਿਕਰਮੰਦ ਸਨ। ਕਿਉਂਕਿ ਉਸਦਾ ਆਪਣੇ ਪਰਿਵਾਰ ਦੇ ਜੀਆਂ ਦੇ ਨਾਲ-ਨਾਲ ਪਿੰਡ ਵਾਸੀਆਂ ਨਾਲ ਵੀ ਮੇਲ ਮਿਲਾਪ ਰਿਹਾ ਸੀ। ਇਸ ਦੌਰਾਨ ਐੱਸ.ਐੱਮ. ਓ. ਡਾਕਟਰ ਬਾਲੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਅਤੇ ਮਾਸਕ ਪਹਿਨਣਾ ਯਕੀਨੀ ਬਣਾਇਆ ਜਾਵੇ ਅਤੇ ਸਮੇਂ-ਸਮੇਂ 'ਤੇ ਆਪਣੇ ਹੱਥਾਂ ਨੂੰ ਸਾਬਣ ਅਤੇ ਸੈਨੇਟਾਈਜ਼ਰ ਨਾਲ ਸਾਫ਼ ਕਰਦੇ ਰਹੋ।


Bharat Thapa

Content Editor

Related News