ਡਾ. ਅੰਬੇਡਕਰ ਦੀ ਮੂਰਤੀ ਮਾਮਲੇ ''ਚ ਲਿਆ ਗਿਆ ''ਸੁਓ-ਮੋਟੋ ਨੋਟਿਸ''

9/17/2019 10:24:29 AM

ਚੰਡੀਗੜ੍ਹ, ਰਾਜਪੁਰਾ (ਸ਼ਰਮਾ)—ਪਿਛਲੇ ਦਿਨੀਂ ਰਾਜਪੁਰਾ 'ਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਕੁੱਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਉਣ ਦੀ ਘਟਨਾ ਦਾ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ (ਐੱਸ. ਸੀ. ਕਮਿਸ਼ਨ) ਨੇ ਸੁਓ-ਮੋਟੋ ਨੋਟਿਸ ਲੈਂਦੇ ਹੋਏ ਮਾਮਲੇ 'ਤੇ ਪਟਿਆਲੇ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਤੋਂ ਰਿਪੋਰਟ ਤਲਬ ਕੀਤੀ ਹੈ।

ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਅਨੁਸਾਰ ਸ਼ਨੀਵਾਰ ਰਾਤ ਕੁੱਝ ਸ਼ਰਾਰਤੀ ਅਤੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਅੰਜਾਮ 'ਚ ਲਿਆਂਦੀ ਗਈ ਇਸ ਘਟਨਾ 'ਤੇ ਪਟਿਆਲਾ ਜ਼ਿਲੇ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਤੋਂ ਅਗਲੀ 20 ਸਤੰਬਰ ਤੱਕ ਰਿਪੋਰਟ ਤਲਬ ਕੀਤੀ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Edited By Shyna