3 ਲੱਖ ਲਾ ਕੇ ਸਹੁਰੇ ਤੋਰੀ ਧੀ, ਦਾਜ ਦੇ ਲੋਭੀਆਂ ਨੇ ਦਿੱਤੀ ਖ਼ੌਫ਼ਨਾਕ ਮੌਤ, ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ
Wednesday, Apr 14, 2021 - 12:47 PM (IST)
ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਨੇੜਲੇ ਪਿੰਡ ਰਾਮਪੁਰੇ ਦੇ ਵਸਨੀਕ ਅਮਨ ਸਿੰਘ ਪੁੱਤਰ ਮੰਨਜੂਰਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਆਪਣੀ 25 ਸਾਲਾ ਕੁੜੀ ਨੀਲਮ ਨੂੰ ਉਸ ਸਹੁਰਾ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਦੋਸ਼ ਲਗਾਉਂਦਿਆਂ ਸਰਕਾਰ ਅੱਗੇ ਇਨਸਾਫ ਦੀ ਗੁਹਾਰ ਲਗਾਈ ਕਿ ਕੁੜੀ ਦੇ ਸਹੁਰਾ ਪਰਿਵਾਰ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ: ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਪੱਤਰਕਾਰਾਂ ਨੂੰ ਬਹੁਤ ਹੀ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਮ੍ਰਿਤਕ ਕੁੜੀ ਨੀਲਮ ਦੇ ਪਿਤਾ ਅਮਨ ਸਿੰਘ ਪੁੱਤਰ ਮੰਨਜੂਰਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਕੁੜੀ ਨੀਲਮ ਦਾ ਵਿਆਹ 17 ਮਾਰਚ 2019 ਨੂੰ ਪੂਰੇ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਰਵਿੰਦਰ ਸਿੰਘ ਪੁੱਤਰ ਓਮਵੀਰ ਵਾਸੀ ਕੁਹਾੜਾ ਰੋਡ ਸਾਹਨੇਵਾਲ ਨਾਲ ਕੀਤੀ ਸੀ ਅਤੇ ਕੁੜੀ ਦੇ ਵਿਆਹ ਉਪਰ ਸਵਾ 3 ਲੱਖ ਰੁਪਏ ਦੇ ਕਰੀਬ ਖਰਚ ਕਰਨ ਦੇ ਨਾਲ-ਨਾਲ ਦਾਜ ਦਾ ਸਾਰਾ ਸਾਮਾਨ, ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਕਥਿਤ ਤੌਰ ’ਤੇ ਸਹੁਰੇ ਪਰਿਵਾਰ ਨੂੰ ਲੜਕੀ ਦੀ ਨਿੱਜੀ ਵਰਤੋਂ ਲਈ ਦਿੱਤੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕੁੜੀ ਦੇ ਸਹੁਰੇ ਪਰਿਵਾਰ ਨੇ ਉਸ ਦੀ ਕੁੜੀ ਨੂੰ ਹੋਰ ਦਾਜ 2 ਲੱਖ ਰੁਪਏ ਦੀ ਨਕਦੀ ਅਤੇ ਇਕ ਮੋਟਰਸਾਈਕਲ ਦੀ ਮੰਗ ਕਰਦੇ ਹੋਏ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੰਗ ਪੂਰੀ ਨਾ ਹੋਣ ’ਤੇ ਉਸ ਦੀ ਕੁੜੀ ਨੂੰ ਘਰੋਂ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ (ਵੀਡੀਓ)
ਜਿਸ ਤੋਂ ਬਾਅਦ ਪੰਚਾਇਤ ’ਚ ਕੀਤੇ ਰਾਜੀਨਾਮੇ ਅਨੁਸਾਰ ਉਸ ਨੇ ਆਪਣੀ ਕੁੜੀ ਨੂੰ ਫਿਰ ਉਸ ਦੇ ਸਹੁਰੇ ਪਰਿਵਾਰ ਨਾਲ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਬੀਤੀ 7 ਅਪ੍ਰੈਲ ਨੂੰ ਉਸ ਕੋਲ ਉਸ ਦੇ ਕੁੜਮ ਓਮਵੀਰ ਦਾ ਫੋਨ ਆਇਆ ਕਿ ਤੇਰੀ ਧੀ ਦਾ ਆਪਣੀ ਸੱਸ ਨਾਲ ਝਗੜਾ ਹੋ ਗਿਆ ਹੈ ਅਤੇ ਤੁਸੀਂ ਕੱਲ੍ਹ ਸਾਹਨੇਵਾਲ ਆ ਕੇ ਸਾਡੇ ਨਾਲ ਗੱਲਬਾਤ ਕਰੋਂ। ਜਿਸ ਤੋਂ ਬਾਅਦ ਅਗਲੇ ਦਿਨ 8 ਅਪ੍ਰੈਲ ਨੂੰ ਫਿਰ ਮੇਰੀ ਕੁੜੀ ਦੀ ਨਨਾਣ ਦਾ ਫੋਨ ਆਇਆ ਕਿ ਤੁਹਾਡੀ ਕੁੜੀ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਜਾ ਕੇ ਦੇਖਿਆਂ ਤਾਂ ਮੇਰੀ ਕੁੜੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਸ ਦੇ ਮੂੰਹ ’ਚ ਝੱਗ ਆਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਦਾਜ ਦੇ ਲੋਭੀ ਮੇਰੀ ਕੁੜੀ ਦੇ ਸਹੁਰੇ ਪਰਿਵਾਰ ਨੇ ਆਪਣੀ ਹੋਰ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਕਥਿਤ ਤੌਰ ’ਤੇ ਮੇਰੀ ਕੁੜੀ ਦੀ ਪਹਿਲਾਂ ਕੁੱਟ ਮਾਰ ਕੀਤੀ ਅਤੇ ਫਿਰ ਉਸ ਨੂੰ ਕੋਈ ਜ਼ਹਿਰੀਲੀ ਦਵਾਈ ਦੇ ਕੇ ਮਾਰ ਦਿੱਤਾ ਹੈ।
ਇਹ ਵੀ ਪੜ੍ਹੋ: ‘ਨੇਤਾ ਜੀ ਕੀ ਰੈਲੀ ਮੇਂ ਕਿਉਂ ਨਹੀਂ ਜਾਤੇ ਹੋ ਕੋਰੋਨਾ’ ਸੁਣੋ ਬੱਚੇ ਵਲੋਂ ਗਾਇਆ ਭਾਵੁਕ ਗੀਤ (ਵੀਡੀਓ)
ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਾਹਨੇਵਾਲ ਦੀ ਪੁਲਸ ਵੱਲੋਂ ਮੇਰੀ ਕੁੜੀ ਦੀ ਮੌਤ ਲਈ ਕਥਿਤ ਤੌਰ ’ਤੇ ਉਸ ਦੇ ਸਹੁਰਾ ਪਰਿਵਾਰ ਨੂੰ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਕਤਲ ਦਾ ਮਾਮਲਾ ਦਰਜ ਕਰਨ ਦੀ ਥਾਂ ਸਿਰਫ 174 ਦੀ ਕਾਰਵਾਈ ਕਰਕੇ ਹੀ ਸਾਰ ਦਿੱਤਾ ਹੈ ਅਤੇ ਉਲਟਾ ਸਾਡੇ ਉਪਰ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਉਸ ਦੀ ਕੁੜੀ ਦੇ ਸਹੁਰਾ ਪਰਿਵਾਰ ਵਿਰੁੱਧ ਸਖ਼ਤ ਤੋਂ ਸਖ਼ਤ ਕਰਵਾਈ ਕੀਤੀ ਜਾਵੇ ਅਤੇ ਮੇਰੀ ਕੁੜੀ ਦੀ ਮੌਤ ਲਈ ਜ਼ਿੰਮੇਵਾਰ ਸਹੁਰਾ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?