ਦਾਜ ਦੀ ਮੰਗ ਨੂੰ ਲੈ ਕੇ ਕੁੱਟਮਾਰ ਕਰਨ ਵਾਲੇ ਪਤੀ ਦੇ ਵਿਰੁੱਧ ਕੇਸ ਦਰਜ
Saturday, Mar 03, 2018 - 02:47 PM (IST)

ਗੁਰਦਾਸਪੁਰ (ਵਿਨੋਦ)- ਦਾਜ ਦੀ ਮੰਗ ਦੇ ਚਲਦੇ ਆਪਣੀ ਪਤਨੀ ਨਾਲ ਕੁੱਟਮਾਰ ਕਰਕੇ ਘਰ ਤੋਂ ਕੱਢਣ ਵਾਲੇ ਪਤੀ ਦੇ ਵਿਰੁੱਧ ਕਲਾਨੌਰ ਪੁਲਸ ਨੇ ਧਾਰਾ 498ਏ. ਅਤੇ 406 ਅਧੀਨ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਹੋਣ ’ਚ ਸਫਲ ਹੋ ਗਿਆ।
ਕਲਾਨੌਰ ਨਿਵਾਸੀ ਬੇਅੰਤ ਸਿੰਘ ਪੁੱਤਰ ਫੌਜਾ ਸਿੰਘ ਨੇ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ 28 ਅਕਤੂਬਰ 2017 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਲੜਕੀ ਪ੍ਰਭਜੋਤ ਕੌਰ ਦਾ ਵਿਆਹ 21 ਅਪ੍ਰੈਲ 2016 ਨੂੰ ਸਰਬਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਭਗਵਾਂ ਦੇ ਨਾਲ ਹੋਇਆ ਸੀ। ਵਿਆਹ ਦੇ ਸਮੇਂ ਆਪਣੀ ਹੈਸੀਅਤ ਤੋਂ ਜ਼ਿਆਦਾ ਦਾਜ ਵੀ ਦਿੱਤਾ ਸੀ ਪਰ ਵਿਆਹ ਦੇ ਬਾਅਦ ਤੋਂ ਹੀ ਪ੍ਰਭਜੋਤ ਦਾ ਪਤੀ ਦਾਜ ਘੱਟ ਲਿਆਉਣ ਅਤੇ ਪੇਕਿਆਂ ਤੋਂ ਹੋਰ ਦਾਜ ਲੈ ਕੇ ਆਉਣ ਦੀ ਮੰਗ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਦਾ ਸੀ, ਜਿਸ ਕਾਰਨ ਉਹ ਪੇ ਕੇ ਰਹਿੰਦੀ ਹੈ।
ਜ਼ਿਲਾ ਪੁਲਸ ਮੁਖੀ ਨੇ ਇਸ ਮਾਮਲੇ ਦੀ ਜਾਂਚ ਦਾ ਕੰਮ ਫੈਮਲੀ ਵੈ¤ਲਫੇਅਰ ਕਮੇਟੀ ਗੁਰਦਾਸਪੁਰ ਨੂੰ ਸੌਂਪਿਆ। ਕਮੇਟੀ ਦੀ ਰਿਪੋਰਟ ਦੇ ਆਧਾਰ ੍‘ਤੇ ਕਲਾਨੌਰ ਪੁਲਸ ਨੇ ਪ੍ਰਭਜੋਤ ਕੌਰ ਦੇ ਪਤੀ ਸਰਬਜੀਤ ਸਿੰਘ ਦੇ ਵਿਰੁੱਧ ਕੇਸ ਦਰਜ ਕੀਤਾ ਪਰ ਉਹ ਫਰਾਰ ਹੋਣ ਵਿਚ ਸਫਲ ਹੋ ਗਿਆ।