ਮੰਗੇਤਰ ਦੀ Video ਦਿਖਾਉਣ ਬਹਾਨੇ ਮੁੰਡੇ ਨੂੰ ਬੁਲਾ ਕਰ ਦਿੱਤਾ ਵੱਡਾ ਕਾਂਡ, ਇੰਝ ਸਾਰੀ ਸੱਚਾਈ ਆਈ ਸਾਹਮਣੇ
Tuesday, Sep 19, 2023 - 01:27 PM (IST)
ਲੁਧਿਆਣਾ (ਰਾਜ) : ਨੌਜਵਾਨਾਂ ਦੇ ਡਬਲ ਮਰਡਰ ਕੇਸ ਨੇ ਇਕ ਵਾਰ ਫਿਰ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਾਲੀ ਪੁਲਸ ਟੀਮ ਨੇ 24 ਘੰਟਿਆਂ ’ਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਦਰਅਸਲ, ਕਤਲ ਚਾਰ ਨਹੀਂ ਸਗੋਂ 5 ਲੋਕਾਂ ਨੇ ਕੀਤਾ ਸੀ, ਜਿਨ੍ਹਾਂ ’ਚੋਂ 4 ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਚ ਇਕ ਨਾਬਾਲਗ ਵੀ ਹੈ ਪਰ ਪੁਲਸ ਨੇ ਹੁਣ ਤੱਕ 5ਵੇਂ ਮੁਲਜ਼ਮ ਬਾਰੇ ਕੋਈ ਖ਼ੁਲਾਸਾ ਨਹੀਂ ਕੀਤਾ ਹੈ, ਜਦੋਂਕਿ ਫੜ੍ਹੇ ਗਏ ਮੁਲਜ਼ਮਾਂ ਤੋਂ ਹੈਰਾਨ ਕਰਨ ਵਾਲੇ ਖ਼ੁਲਾਸੇ ਹੋਏ ਹਨ। ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਰਾਹੁਲ ਦੀ ਮੰਗਣੀ ਫਰਵਰੀ ਮਹੀਨੇ ਮੂੰਡੀਆਂ ਕਲਾਂ ਦੀ ਰਹਿਣ ਵਾਲੀ ਕੁੜੀ ਨਾਲ ਹੋਈ ਸੀ। ਉਨ੍ਹਾਂ ਦਾ ਵਿਆਹ ਫਰਵਰੀ, 2024 ’ਚ ਹੋਇਆ ਸੀ। ਕੁੜੀ ਦੇ ਪਹਿਲਾਂ ਤੋਂ ਹੀ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਇੰਸਟਾਗ੍ਰਾਮ ਦੇ ਜ਼ਰੀਏ ਰਾਹੁਲ ਨੂੰ ਪਤਾ ਲੱਗਾ ਕਿ ਉਸ ਦੀ ਮੰਗੇਤਰ ਦੀ ਅਮਰ ਯਾਦਵ ਨਾਂ ਦੇ ਨੌਜਵਾਨ ਨਾਲ ਦੋਸਤੀ ਸੀ। ਰਾਹੁਲ ਨੇ ਅਮਰ ਨਾਲ ਗੱਲ ਕੀਤੀ ਅਤੇ ਉਸ ਨੂੰ ਪਾਸੇ ਹੋਣ ਲਈ ਕਿਹਾ ਪਰ ਇਸ ਦੇ ਉਲਟ ਅਮਰ ਰਾਹੁਲ ਨੂੰ ਉਸ ਤੋਂ ਦੂਰ ਰਹਿਣ ਦੀ ਧਮਕੀ ਦੇ ਰਿਹਾ ਸੀ ਕਿ ਉਹ ਉਸ ਦੀ ਦੋਸਤ ਹੈ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਚੱਲ ਰਿਹਾ ਸੀ। ਇਕ ਦਿਨ ਅਮਰ ਨੇ ਰਾਹੁਲ ਨੂੰ ਫੋਨ ਕਰ ਕੇ ਗੈਸਟ ਹਾਊਸ ਬੁਲਾਇਆ ਸੀ ਪਰ ਰਾਹੁਲ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਅਮਰ ਨੇ ਰਾਹੁਲ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਕੋਲ ਕੁੜੀ ਦੀ ਵੀਡੀਓ ਹੈ, ਉਹ ਆ ਕੇ ਦੇਖ ਲਵੇ। ਫਿਰ ਸ਼ਨੀਵਾਰ ਰਾਤ ਰਾਹੁਲ, ਗੁਲਸ਼ਨ ਨੂੰ ਆਪਣੇ ਨਾਲ ਐਕਟਿਵਾ ’ਤੇ ਅਮਰ ਦੇ ਗੈਸਟ ਹਾਊਸ ਲੈ ਗਿਆ, ਜਿੱਥੇ ਅਮਰ ਪਹਿਲਾਂ ਹੀ ਆਪਣੇ 4 ਦੋਸਤਾਂ ਨਾਲ ਰਾਹੁਲ ਦਾ ਇੰਤਜ਼ਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਪੰਜਾਬ ਭਾਜਪਾ 'ਚ ਵੱਡੇ ਸਿਆਸੀ ਧਮਾਕੇ ਦੀਆਂ ਕਨਸੋਆਂ, ਨਾਰਾਜ਼ ਆਗੂਆਂ ਨਾਲ ਰੱਖੀ ਗਈ ਮੀਟਿੰਗ
ਕਤਲ ਤੋਂ ਬਾਅਦ ਕੋਈ ਗਵਾਹ ਨਾ ਬਚੇ, ਇਸ ਲਈ ਗੁਲਸ਼ਨ ਦਾ ਵੀ ਕਰ ਦਿੱਤਾ ਕਤਲ
ਪੁਲਸ ਦਾ ਕਹਿਣਾ ਹੈ ਕਿ ਅਮਰ ਯਾਦਵ ਨੇ ਸਿਰਫ ਰਾਹੁਲ ਨੂੰ ਮਾਰਨਾ ਸੀ। ਮੁਲਜ਼ਮਾਂ ਨੇ ਮਿਲ ਕੇ ਰਾਹੁਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਗੁਲਸ਼ਨ ਦੇ ਸਾਹਮਣੇ ਸਭ ਕੁਝ ਹੋਇਆ, ਇਸ ਲਈ ਕਤਲ ਦਾ ਕੋਈ ਗਵਾਹ ਨਾ ਬਚੇ ਦੋਸ਼ੀਆਂ ਨੇ ਗੁਲਸ਼ਨ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਤੋਂ ਖੂਨ ਆਦਿ ਸਾਫ ਕਰਨ ਤੋਂ ਬਾਅਦ ਦੋਸ਼ੀਆਂ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਕੰਬਲ ’ਚ ਲਪੇਟ ਦਿੱਤਾ।
ਐਕਟਿਵਾ ’ਤੇ ਲੱਦ ਕੇ ਲਾਸ਼ਾਂ ਗੰਦੇ ਨਾਲੇ ’ਚ ਸੁੱਟੀਆਂ
ਮੁਲਜ਼ਮ ਗੁਲਸ਼ਨ ਦੀ ਐਕਟਿਵਾ ਅਤੇ ਦੋਹਾਂ ਦੇ ਮੋਬਾਇਲ ਲੈ ਗਏ। ਫਿਰ ਸ਼ਨੀਵਾਰ ਦੇਰ ਰਾਤ ਲਾਸ਼ਾਂ ਨੂੰ ਬਾਈਕ ਅਤੇ ਐਕਟਿਵਾ ’ਤੇ ਲੱਦ ਕੇ ਭਾਮੀਆਂ ਕਲਾਂ ਵੱਲ ਲੈ ਗਏ, ਜਿੱਥੇ ਉਨ੍ਹਾਂ ਦੋਵਾਂ ਲਾਸ਼ਾਂ ਨੂੰ ਗੰਦੇ ਨਾਲੇ ’ਚ ਸੁੱਟ ਦਿੱਤਾ। ਫਿਰ ਗੁਲਸ਼ਨ ਦੀ ਐਕਟਿਵਾ ਟਿੱਬਾ ਰੋਡ ’ਤੇ ਕੂੜੇ ਦੇ ਢੇਰ ਕੋਲ ਛੱਡ ਗਏ। ਜਦੋਂ ਕਿ ਵੱਖ-ਵੱਖ ਥਾਵਾਂ ’ਤੇ ਮੋਬਾਇਲ ਸੁੱਟੇ ਗਏ ਤਾਂ ਜੋ ਉਨ੍ਹਾਂ ’ਤੇ ਕੋਈ ਸ਼ੱਕ ਨਾ ਰਹੇ।
ਇਹ ਵੀ ਪੜ੍ਹੋ : ਜਿੰਮ 'ਚ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
ਪੁਲਸ ਮੋਬਾਇਲ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚੀ
ਗੁਲਸ਼ਨ ਦੇ ਪਿਤਾ ਨੇ ਦੱਸਿਆ ਕਿ ਗੁਲਸ਼ਨ ਅਤੇ ਰਾਹੁਲ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਟਿਵਾ ਟਿੱਬੇ ਵਾਲੀ ਥਾਂ ’ਤੇ ਖੜ੍ਹੀ ਹੈ। ਉਹ ਤੁਰੰਤ ਉੱਥੇ ਪਹੁੰਚੇ, ਜਿੱਥੇ ਉਸ ਨੂੰ ਐਕਟਿਵਾ ਅਤੇ ਗੁਲਸ਼ਨ ਦਾ ਮੋਬਾਇਲ ਮਿਲਿਆ। ਇਸ ਤੋਂ ਬਾਅਦ ਵਰਧਮਾਨ ਕਾਲੋਨੀ ਤੋਂ ਰਾਹੁਲ ਦਾ ਮੋਬਾਇਲ ਬਰਾਮਦ ਕੀਤਾ। ਇਸ ਤੋਂ ਬਾਅਦ ਉਹ ਪੁਲਸ ਕੋਲ ਗਿਆ, ਜਿੱਥੇ ਰਾਹੁਲ ਦੇ ਮੋਬਾਇਲ ’ਤੇ ਆਖ਼ਰੀ ਕਾਲ ਅਮਰ ਦੀ ਸੀ। ਜਦੋਂ ਪੁਲਸ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਰਾਇਲ ਗੈਸਟ ਹਾਊਸ ਤੋਂ ਫੋਨ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਸ ਨੇ ਉੱਥੇ ਪਹੁੰਚ ਕੇ ਅਮਰ ਨੂੰ ਫੜ੍ਹ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਸਾਰੀ ਸੱਚਾਈ ਦਾ ਖ਼ੁਲਾਸਾ ਕੀਤਾ।
ਪੰਜਾਬ ਪੁਲਸ ਦੇ ਡੀ. ਐੱਸ. ਪੀ. ਦਾ ਹੈ ਗੈਸਟ ਹਾਊਸ
ਪਤਾ ਲੱਗਾ ਹੈ ਕਿ ਰਾਇਲ ਗੈਸਟ ਹਾਊਸ ਪੰਜਾਬ ਪੁਲਸ ਦੇ ਇਕ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਦਾ ਹੈ, ਜੋ ਕਿ ਇਸ ਤੋਂ ਪਹਿਲਾਂ ਵੀ ਵਿਵਾਦਾਂ ’ਚ ਰਿਹਾ ਹੈ। ਕਰੀਬ 1 ਸਾਲ ਪਹਿਲਾਂ ਇਸ ਗੈਸਟ ਹਾਊਸ ’ਚੋਂ ਵੀ ਨਾਜਾਇਜ਼ ਸ਼ਰਾਬ ਦੀ ਖੇਪ ਬਰਾਮਦ ਹੋਈ ਸੀ। ਜਿੱਥੋਂ ਤੱਕ ਆਸ-ਪਾਸ ਦੇ ਲੋਕਾਂ ਦਾ ਦੋਸ਼ ਹੈ ਕਿ ਇੱਥੇ ਨਾਬਾਲਗ ਕੁੜੀਆਂ ਤੋਂ ਗਲਤ ਕੰਮ ਵੀ ਕਰਵਾਇਆ ਜਾਂਦਾ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਮੁਲਜ਼ਮ ਅਮਰ ਯਾਦਵ ਗੈਸਟ ਹਾਊਸ ’ਚ ਕੰਮ ਕਰਦਾ ਸੀ। ਇਸੇ ਲਈ ਉਸ ਨੇ ਰਾਹੁਲ ਨੂੰ ਗੈਸਟ ਹਾਊਸ ਬੁਲਾਇਆ ਸੀ, ਜਿੱਥੇ ਉਸ ਨੇ ਪਹਿਲਾਂ ਹੀ ਉਸ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਚਾਹੀਦਾ ਹੈ ਕਿ ਰਾਇਲ ਗੈਸਟ ਹਾਊਸ ਨੂੰ ਸੀਲ ਕਰ ਦਿੱਤਾ ਹੈ।
ਪੁਲਸ ਕਮਿਸ਼ਨਰ ਨੇ ਡੀ. ਸੀ. ਪੀ. ਤੇਜਾ ਦੀ ਕੀਤੀ ਪ੍ਰਸ਼ੰਸਾ
ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਹੇਠ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ। ਦੋਹਰੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ’ਚ ਹੀ ਸੁਲਝਾਇਆ ਗਿਆ ਅਤੇ ਦੋਸ਼ੀ ਫੜੇ ਗਏ। ਸੀ. ਪੀ. ਦੱਸਿਆ ਜਾ ਰਿਹਾ ਹੈ ਕਿ ਕੇਸ ’ਚ ਚੰਗਾ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8