ਵੜੈਚ ਭਰਾਵਾਂ ਦੇ ''ਕੁੱਤੇ'' ਨੇ ਜਿੱਤਿਆ 11 ਹਜ਼ਾਰ ਦਾ ਇਨਾਮ

Monday, Feb 17, 2020 - 01:40 PM (IST)

ਵੜੈਚ ਭਰਾਵਾਂ ਦੇ ''ਕੁੱਤੇ'' ਨੇ ਜਿੱਤਿਆ 11 ਹਜ਼ਾਰ ਦਾ ਇਨਾਮ

ਖਰੜ (ਸ਼ਸ਼ੀ) : ਨਜ਼ਦੀਕੀ ਪਿੰਡ ਭਜੌਲੀ ਵਿਖੇ ਕਰਵਾਈਆਂ ਗਈਆਂ ਇੰਡੀਅਨ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਦੌਰਾਨ ਵੜੈਚ ਭਰਾਵਾਂ ਦੇ ਕੁੱਤੇ, ਜਿਸ ਦਾ ਨਾਂ 855 ਹੈ, ਨੇ ਟੂਰਨਾਮੈਂਟ ਦਾ ਪਹਿਲਾ ਇਨਾਮ 11,000 ਜਿੱਤ ਕੇ ਕੱਪ ਆਪਣੇ ਨਾਂ ਕਰ ਲਿਆ। ਟੂਰਨਾਮੈਂਟ ਹਰ ਸਾਲ ਗੁਲਾਬਦਾਸੀਆਂ ਦੇ ਡੇਰੇ 'ਚ ਕਰਵਾਇਆ ਜਾਂਦਾ ਹੈ। ਇਸ ਵਾਰ ਖੇਡਾਂ ਦੌਰਾਨ ਮੀਂਹ ਪੈਣ ਕਾਰਨ ਕੁੱਤਿਆਂ ਦੀ ਦੌੜ ਬਾਅਦ 'ਚ ਕਰਵਾਈ ਗਈ। ਡੇਰੇ ਦੇ ਪ੍ਰਬੰਧਕਾਂ ਵਲੋਂ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ 'ਚ ਲਾਲ ਰੰਗ ਦਾ ਕੁੱਤਾ 855 ਖਿੱਚ ਦਾ ਕੇਂਦਰ ਰਿਹਾ, ਵੜੈਚ ਭਰਾਵਾਂ ਦਾ ਇਹ ਕੁੱਤਾ ਪਹਿਲਾਂ ਵੀ ਕਈ ਇਨਾਮ ਜਿੱਤ ਚੁੱਕਾ ਹੈ। ਇਸ ਮੌਕੇ ਵੜੈਚ ਭਰਾ ਜਗਤਾਰ ਸਿੰਘ ਕਾਲਾ, ਸਤਿੰਦਰਜੀਤ ਸਿੰਘ ਰਿੰਕੂ, ਹਰਮਨ ਸਿੰਘ ਬੋਲਟ ਅਤੇ ਨਿੰਦਾ ਸਿੰਘਪੁਰਾ ਮੌਜੂਦ ਸਨ।


author

Babita

Content Editor

Related News