ਦਰਦਨਾਕ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਮਾਂ ਕੋਲ ਜਾ ਰਹੀ ਮਾਸੂਮ ਬੱਚੀ, ਮੌਤ

Tuesday, Mar 09, 2021 - 10:07 AM (IST)

ਦਰਦਨਾਕ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਮਾਂ ਕੋਲ ਜਾ ਰਹੀ ਮਾਸੂਮ ਬੱਚੀ, ਮੌਤ

ਸਮਾਣਾ (ਦਰਦ) : ਥਾਣਾ ਸਦਰ ਅਧੀਨ ਪੈਂਦੇ ਪਿੰਡ ਤਰਖਾਣ ਮਾਜਰਾ ’ਚ ਅਵਾਰਾ ਕੁੱਤਿਆਂ ਦੇ ਇਕ ਝੁੰਡ ਵੱਲੋਂ 3 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮ੍ਰਿਤਕ ਬੱਚੀ ਜਸਮੀਨ (3) ਦੇ ਪਿਤਾ ਗੁਰਮੀਤ ਸਿੰਘ ਤੇ ਪੰਚਾਇਤ ਮੈਂਬਰ ਸ਼ਿੰਦਾ ਸਿੰਘ ਨੇ ਦੱਸਿਆ ਕਿ ਜਸਮੀਨ ਦੀ ਮਾਤਾ ਪਿੰਡ ਦੀਆਂ ਹੋਰ ਜਨਾਨੀਆਂ ਨਾਲ ਖੇਤਾਂ ’ਚ ਕੰਮ ਕਰਨ ਗਈ ਹੋਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ

PunjabKesari 

ਸਕੂਲੋਂ ਛੁੱਟੀ ਹੋਣ ’ਤੇ ਘਰ ਆਏ ਬੱਚੇ ਇਕੱਠੇ ਹੋ ਕੇ ਆਪਣੀਆਂ ਮਾਵਾਂ ਕੋਲ ਖੇਤਾਂ ਵੱਲ ਜਾ ਰਹੇ ਸਨ। ਰਸਤੇ ’ਚ ਘੁੰਮ ਰਹੇ ਅਵਾਰਾਂ ਕੁੱਤਿਆਂ ਦੇ ਇਕ ਝੁੰਡ ਨੇ ਉਨ੍ਹਾਂ ਬੱਚਿਆਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਬਾਕੀ ਬੱਚੇ ਤਾਂ ਇੱਧਰ-ਉਧਰ ਦੌੜ ਗਏ ਪਰ ਕੁੱਤਿਆਂ ਦੇ ਇਕ ਝੁੰਡ ਨੇ ਜਸਮੀਨ ਕੌਰ ਨੂੰ ਘੇਰ ਲਿਆ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਬੰਦ ਰਹਿਣਗੀਆਂ ਪੰਜਾਬ ਦੀਆਂ 'ਅਨਾਜ ਮੰਡੀਆਂ', ਜਾਣੋ ਕੀ ਹੈ ਕਾਰਨ

ਕੁੱਤਿਆਂ ਤੇ ਬੱਚੀ ਦਾ ਰੌਲਾ ਸੁਣ ਕੇ ਖੇਤਾਂ ’ਚ ਕੰਮ ਰਹੀਆਂ ਜਨਾਨੀਆਂ ਭੱਜ ਕੇ ਆਈਆਂ ਪਰ ਉਸ ਸਮੇਂ ਤੱਕ ਕੁੱਤੇ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਚੁੱਕੇ ਸਨ। ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਖੇਮਕਰਨ 'ਚ ਵੱਡੀ ਵਾਰਦਾਤ, ਗੁੱਸੇ 'ਚ ਆਏ ਜਵਾਈ ਨੇ ਬੇਰਹਿਮੀ ਨਾਲ ਕਤਲ ਕੀਤਾ ਸਹੁਰਾ

ਪਿੰਡ ਤੋਂ ਆਏ ਪੰਚਾਇਤ ਮੈਂਬਰਾਂ ਨੇ ਮਹਿਲਾ ਦਿਹਾੜੇ ਦੇ ਦਿਨ ਬੱਚੀ ਦੀ ਇਸ ਤਰ੍ਹਾਂ ਹੋਈ ਮੌਤ ਨੂੰ ਖ਼ੌਫਨਾਕ ਦੱਸਦੇ ਹੋਏ ਇਸ ਨੂੰ ਪ੍ਰਸ਼ਾਸਨ ਦੀ ਲਾਪਰਵਾਹੀ ਦੱਸਿਆ। ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰੱਖਵਾ ਦਿੱਤਾ ਗਿਆ।

 


author

Babita

Content Editor

Related News