ਦਾਜ ਵਿਚ ਮੋਟਰਸਾਈਕਲ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਕੇਸ ਦਰਜ

Sunday, Mar 25, 2018 - 01:14 AM (IST)

ਦਾਜ ਵਿਚ ਮੋਟਰਸਾਈਕਲ ਦੀ ਮੰਗ ਕਰਨ ਵਾਲੇ ਪਤੀ ਵਿਰੁੱਧ ਕੇਸ ਦਰਜ

ਗੁਰਦਾਸਪੁਰ,  (ਵਿਨੋਦ, ਖੋਸਲਾ)-  ਪੇਕਿਆਂ ਤੋਂ ਮੋਟਰਸਾਈਕਲ ਲਿਆਉਣ ਦੀ ਮੰਗ ਪੂਰੀ ਨਾ ਹੋਣ 'ਤੇ ਕੁੱਟ-ਮਾਰ ਕੇ ਵਿਆਹੁਤਾ ਨੂੰ ਘਰੋਂ ਕੱਢਣ ਵਾਲੇ ਪਤੀ ਵਿਰੁੱਧ ਧਾਰੀਵਾਲ ਪੁਲਸ ਨੇ ਕੇਸ ਦਰਜ ਕੀਤਾ ਹੈ ਪਰ ਦੋਸ਼ੀ ਫਰਾਰ ਹੋਣ ਵਿਚ ਸਫ਼ਲ ਹੋ ਗਿਆ।ਜਾਣਕਾਰੀ ਅਨੁਸਾਰ ਇਕ ਵਿਅਕਤੀ ਮੰਗਲ ਦਾਸ ਪੁੱਤਰ ਮਰੀਦ ਨਿਵਾਸੀ ਪਿੰਡ ਉਦੋਵਾਲ ਖੁਰਦ ਨੇ 28.10.2017 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੀ ਲੜਕੀ ਸੋਨੀਆ ਦਾ ਵਿਆਹ ਸਾਲ 2008 ਵਿਚ ਕੇਵਲ ਪੁੱਤਰ ਮਨੋਹਰ ਲਾਲ ਨਿਵਾਸੀ ਪੁਰਾਣਾ ਧਾਰੀਵਾਲ ਨਾਲ ਕੀਤਾ ਸੀ ਅਤੇ ਉਦੋਂ ਵਿਆਹ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਸੋਨੀਆ ਦਾ ਪਤੀ ਪੇਕਿਆਂ ਤੋਂ ਮੋਟਰਸਾਈਕਲ ਲੈ ਕੇ ਆਉਣ ਦੇ ਲਈ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਕੁੱਟ-ਮਾਰ ਕੇ ਘਰੋਂ ਕੱਢ ਦਿੱਤਾ ਸੀ। ਇਸ ਸਬੰਧੀ ਫੈਮਿਲੀ ਵੈੱਲਫੇਅਰ ਕਮੇਟੀ ਗੁਰਦਾਸਪੁਰ ਵੱਲੋਂ ਜਾਂਚ ਕਰਨ ਤੋਂ ਬਾਅਦ ਦੋਸ਼ੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ।


Related News