ਸਿਵਲ ਹਸਪਤਾਲ ਤੇ ਜੇਲ੍ਹ 'ਚ ਡਾਕਟਰਾਂ ਦੀ ਖਿੱਚੋ-ਤਾਣ ਦਾ ਨਤੀਜਾ ਭੁਗਤ ਰਹੀ ਜਨਤਾ
Monday, May 11, 2020 - 12:21 PM (IST)
ਅੰਮ੍ਰਿਤਸਰ (ਸੰਜੀਵ) : 20 ਸਾਲ ਦੀ ਕੈਦ ਕੱਟ ਰਹੇ ਕੈਦੀ ਲਵਪ੍ਰੀਤ ਸਿੰਘ ਦੀ ਪੁਰਾਣੀ ਬੀਮਾਰੀ ਨਾਲ ਮੌਤ ਹੋ ਜਾਣ ਦੇ ਬਾਅਦ ਜਦੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਦੀ ਲਾਸ਼ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ । ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਅਰੁਣ ਕੁਮਾਰ ਦਾ ਕਹਿਣਾ ਹੈ ਕਿ ਹਸਪਤਾਲ ਦੇ ਕੋਲ 8 ਕੈਂਡੀਆ ਹਨ, ਜੋ ਭਰੀਆਂ ਹੋਈਆਂ ਹਨ । ਇਸ ਲਈ ਉਨ੍ਹਾਂ ਦੇ ਕੋਲ ਲਾਸ਼ ਰੱਖਣ ਨੂੰ ਕੋਈ ਜਗ੍ਹਾ ਨਹੀਂ ਹੈ । ਵਰਣਨਯੋਗ ਇਹ ਹੈ ਕਿ ਕੈਦੀ ਦੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਇੱਕ ਧਾਰਮਿਕ ਸੰਸਥਾ ਨਾਲ ਕੈਂਡੀ ਦਾ ਵੀ ਪ੍ਰਬੰਧ ਕਰ ਲਿਆ ਪਰ ਬਾਵਜੂਦ ਇਸ ਦੇ ਹਸਪਤਾਲ ਉਸ ਨੂੰ ਫਿਰ ਵੀ ਰੱਖਣ ਨੂੰ ਤਿਆਰ ਨਹੀਂ ਹੋਇਆ ।
ਇਹ ਵੀ ਪੜ੍ਹੋ ► ਜਲੰਧਰ ਨਾਲ ਸਬੰਧਤ 6 ਹੋਰ ਕੋਰੋਨਾ ਦੇ ਨਵੇਂ ਕੇਸ ਮਿਲੇ, ਗਿਣਤੀ 173 ਤੱਕ ਪੁੱਜੀ
ਜਦੋਂ ਇਸ ਮਾਮਲੇ ਨੂੰ ਡੂੰਘਾਈ 'ਚ ਦੇਖਿਆ ਗਿਆ ਤਾਂ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਜੇਲ੍ਹ ਦੇ ਡਾਕਟਰਾਂ ਦੇ ਵਿਚ ਕੁੱਝ ਖਿਚੋਂ-ਤਾਨ ਚੱਲ ਰਹੀ ਹੈ । ਜਿਸ ਦਾ ਸ਼ਿਕਾਰ ਬੀਮਾਰੀ ਨਾਲ ਮੌਤ ਦਾ ਗਰਾਸ ਬਣੇ ਕੈਦੀ ਲਵਪ੍ਰੀਤ ਸਿੰਘ ਦੇ ਘਰਵਾਲਿਆਂ ਨੂੰ ਹੋਣਾ ਪੈ ਰਿਹਾ ਹੈ । ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਲਵਪ੍ਰੀਤ ਸਿੰਘ ਟੀ. ਬੀ. ਨਾਲ ਪੀੜਤ ਚੱਲ ਰਿਹਾ ਸੀ । ਇਲਾਜ ਦੇ ਦੌਰਾਨ ਜਦੋਂ ਉਸ ਦੀ ਮੌਤ ਹੋ ਗਈ ਤਾਂ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਲੈ ਜਾਇਆ ਗਿਆ । ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਹਸਪਤਾਲ ਵਿਚ ਲਾਸ਼ ਰੱਖਣ ਲਈ ਕੋਈ ਪ੍ਰਬੰਧ ਨਹੀਂ ਹੈ । ਹਸਪਤਾਲ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਕੋਲ ਕੈਂਡੀ ਨਹੀਂ ਹੈ । ਭਟਕ ਰਹੇ ਕੈਦੀ ਦੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਕੈਂਡੀ ਦਾ ਪ੍ਰਬੰਧ ਕਰਕੇ ਲਾਸ਼ ਨੂੰ ਫਿਰ ਤੋਂ ਰੱਖਣ ਲਈ ਹਸਪਤਾਲ ਲੈ ਕੇ ਗਏ । ਇਸ ਵਾਰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇਹ ਕਹਿ ਕੇ ਲਾਸ਼ ਰੱਖਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਕੈਂਡੀ ਰੱਖਣ ਦੀ ਜਗ੍ਹਾ ਨਹੀਂ ਹੈ ।
ਇਹ ਵੀ ਪੜ੍ਹੋ ► ਗੁਰਦਾਸਪੁਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, ਇਕੋ ਦਿਨ 'ਚ ਮਿਲੇ 12 ਨਵੇਂ ਕੇਸ
ਸੂਤਰਾਂ ਦੇ ਅਨੁਸਾਰ ਹਸਪਤਾਲ ਅਤੇ ਜੇਲ• ਦੇ ਡਾਕਟਰਾਂ ਦੇ ਵਿਚ ਜੇਕਰ ਚੱਲ ਰਹੀ ਖਿਚੋਂ-ਤਾਨ ਠੀਕ ਹੈ ਤਾਂ ਉਸ ਪੀੜਤ ਪਰਿਵਾਰ ਦਾ ਕੀ ਕਸੂਰ ਹੈ ਜੋ ਆਪਣੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਵਿਚ ਰਖਵਾਉਣ ਲਈ ਭਟਕ ਰਿਹਾ ਹੈ । ਇਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਲਈ ਇਕ ਗੰਭੀਰ ਜਾਂਚ ਦਾ ਵਿਸ਼ਾ ਹੈ, ਜਿਸ 'ਤੇ ਤੁਰੰਤ ਇੱਕ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਤੈਅ ਤੱਕ ਜਾਂਚ ਕੀਤੀ ਜਾਵੇ।