ਦੀਵਾਲੀ ਵਾਲੀ ਰਾਤ ਵਾਪਰੀ ਖੌਫ਼ਨਾਕ ਘਟਨਾ, ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਦਾ ਕਤਲ

11/15/2020 9:54:54 PM

ਕੋਟਕਪੂਰਾ (ਨਰਿੰਦਰ ਬੈੜ੍ਹ) : ਸਥਾਨਕ ਸ਼ਹਿਰ ਦੇ ਧੰਨਾ ਬਸਤੀ ਵਿਖੇ ਦੀਵਾਲੀ ਦੀ ਰਾਤ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਨੌਜਵਾਨ ਦਾ ਕਤਲ ਅਤੇ ਉਸਦੇ ਇਕ ਹੋਰ ਸਾਥੀ ਨੂੰ ਜ਼ਖਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਧੰਨਾ ਬਸਤੀ ਦੇ ਵਸਨੀਕ ਸੰਨੀ ਪੁੱਤਰ ਲਾਲ ਚੰਦ ਦੇ ਰੂਪ ਵਿਚ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਪਿੰਟੂ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਜੋਂ ਹੋਈ, ਜਿਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਪੁਲਸ ਨੇ ਧੰਨਾ ਬਸਤੀ ਦੇ ਵਸਨੀਕ ਮੋਹਨ ਲਾਲ ਉਰਫ ਮੋਹਿਤ ਕੁਮਾਰ ਦੇ ਬਿਆਨਾਂ 'ਤੇ ਮੁਹੱਲਾ ਨਿਰਮਾਣਪੁਰਾ ਨਿਵਾਸੀ ਖੁਸ਼ੀ ਰਾਮ ਉਰਫ ਜੱਗੂ ਅਤੇ ਰੂਪ ਲਾਲ ਸਮੇਤ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਦੀਵਾਲੀ ਵਾਲੀ ਰਾਤ ਵਾਪਰੀ ਵੱਡੀ ਵਾਰਦਾਤ, ਪਿਤਾ ਦੀ ਤਸਵੀਰ ਸਾਹਮਣੇ ਰੱਖ ਕੀਤੀ ਖ਼ੁਦਕੁਸ਼ੀ

ਪੁਲਸ ਨੂੰ ਦਿੱਤੇ ਬਿਆਨ ਵਿਚ ਮੋਹਨ ਲਾਲ ਉਰਫ ਮੋਹਿਤ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਦੀਵਾਲੀ ਦੀ ਰਾਤ ਨੂੰ ਤਕਰੀਬਨ 9 ਵਜੇ ਉਹ ਆਪਣੇ ਸਾਥੀ ਪਿੰਟੂ ਕੁਮਾਰ ਅਤੇ ਸੰਨੀ ਨਾਲ ਬਾਜ਼ਾਰ ਤੋਂ ਪੈਦਲ ਆਉਂਦੇ ਹੋਏ ਉਹ ਬਸਤੀ ਦੇ ਬਾਬਾ ਫਰੀਦ ਮੰਦਰ ਕੋਲ ਪਹੁੰਚੇ ਤਾਂ ਮੁਹੱਲਾ ਨਿਰਮਾਣਪੁਰਾ ਨਿਵਾਸੀ ਖੁਸ਼ੀ ਰਾਮ ਉਰਫ ਜੱਗੂ ਅਤੇ ਰੂਪ ਲਾਲ ਸਮੇਤ ਉਨ੍ਹਾਂ ਦੇ ਅਣਪਛਾਤੇ ਸਾਥੀਆਂ ਨੂੰ ਉਨ੍ਹਾਂ ਨੂੰ ਘੇਰ ਲਿਆ ਅਤੇ ਉਕਤ ਵਿਅਕਤੀਆਂ ਨੇ ਉਨ੍ਹਾਂ 'ਤੇ ਗਾਲ੍ਹਾਂ ਕੱਢਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇੰਨ੍ਹਾਂ ਨੇ ਪਟਾਸ਼ ਦੇ ਪਟਾਕੇ ਚਲਾਉਣ ਵਾਲੀ ਪਾਈਪ ਨਾਲ ਵਾਰ ਕਰਕੇ ਪਿੰਟੂ ਅਤੇ ਸੰਨੀ ਨੂੰ ਜ਼ਖਮੀ ਕਰ ਦਿੱਤਾ। ਰੌਲਾ ਪਾਉਣ ਤੋਂ ਬਾਅਦ ਜਦੋਂ ਲੋਕ ਇਕੱਠੇ ਹੋਏ ਤਾਂ ਆਰੋਪੀ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ :  ਪਤੀ ਅੱਗੇ ਖੁੱਲ੍ਹਿਆ ਪਤਨੀ ਦੀ ਬੇਵਫਾਈ ਦਾ ਭੇਦ, ਅੰਤ ਅੱਕੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਇਸ ਦੌਰਾਨ ਜ਼ਖਮੀਆਂ 'ਚੋਂ ਪਿੰਟੂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਦਕਿ ਸੰਨੀ ਮੁਹੱਲੇ ਦੇ ਹੀ ਇਕ ਡਾਕਟਰ ਤੋਂ ਦਵਾਈ ਲੈ ਕੇ ਘਰ ਵਾਪਸ ਆ ਗਿਆ। ਅੱਜ ਸਵੇਰੇ 4 ਵਜੇ ਅਚਾਨਕ ਸੰਨੀ ਦੇ ਦਰਦ ਹੋਣ ਲੱਗਿਆ ਤਾਂ ਉਸਨੂੰ ਹਸਪਤਾਲ ਲੈ ਕੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿ ਉਸਦੀ ਮੌਤ ਹੋ ਗਈ। ਤਫਤੀਸ਼ੀ ਅਧਿਕਾਰੀ ਐੱਸ.ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੋਹਨ ਲਾਲ ਦੇ ਬਿਆਨਾਂ ਦੇ ਆਧਾਰ 'ਤੇ ਜੱਗੂ ਅਤੇ ਰੂਪ ਲਾਲ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦਾ ਸੋਮਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਪੋਸਟ ਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ :  ਟਾਂਡਾ 'ਚ ਦਰਿੰਦਗੀ ਦਾ ਸ਼ਿਕਾਰ ਹੋਈ ਬੱਚੀ ਦੇ ਪਰਿਵਾਰ ਨੂੰ ਸਰਕਾਰ ਵਲੋਂ ਵਿੱਤੀ ਮਦਦ


Gurminder Singh

Content Editor

Related News