ਦੀਵਾਲੀ ਮੌਕੇ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਘਰੋਂ ਸਾਮਾਨ ਲੈਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ

Friday, Nov 05, 2021 - 06:00 PM (IST)

ਦੀਵਾਲੀ ਮੌਕੇ ਉਜੜੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਘਰੋਂ ਸਾਮਾਨ ਲੈਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਮੋਮੀ) : ਪਿੰਡ ਖੱਖ ਨੇੜੇ ਇਕ ਵਿਅਕਤੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਤੇਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਸੈਦੂਪੁਰ ਦਾਤਾ ਵਜੋਂ ਹੋਈ ਹੈ। ਘਰੋਂ ਦੀਵਾਲੀ ਦਾ ਸਮਾਨ ਲੈਣ ਲਈ ਸਕੂਟਰ ’ਤੇ ਨਿਕਲਿਆ ਤੇਜਿੰਦਰ ਸੈਦੂਪੁਰ ਖੱਖ ਸੰਪਰਕ ਰੋਡ ’ਤੇ ਪਿੰਡ ਖੱਖ ਨੇੜੇ ਖੇਤਾਂ ਦੇ ਕੱਚੇ ਰਾਹ ’ਤੇ ਸਕੂਟਰੀ ਉੱਤੇ ਹੀ ਡਿੱਗਿਆ ਮਿਲਿਆ, ਜਿਸ ਦੀ ਪਿੱਠ ਅਤੇ ਗਰਦਨ ’ਤੇ ਸੱਟਾਂ ਦੇ ਨਿਸ਼ਾਨ ਸਨ। ਫਿਲਹਾਲ ਟਾਂਡਾ ਪੁਲਸ ਨੇ ਮ੍ਰਿਤਕ ਵਿਅਕਤੀ ਦੀ ਮਾਤਾ ਲਖਵੀਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

ਇਹ ਵੀ ਪੜ੍ਹੋ : ਤੈਸ਼ ’ਚ ਆਏ ਨਵਜੋਤ ਸਿੱਧੂ ਭੁੱਲੇ ਸ਼ਬਦਾਂ ਦੀ ਮਰਿਆਦਾ, ਕੈਪਟਨ ’ਤੇ ਆਖ ਗਏ ਵੱਡੀ ਗੱਲ

ਆਪਣੇ ਬਿਆਨਾਂ ਵਿਚ ਲਖਵੀਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਇਕ ਲੜਕਾ ਵਿਦੇਸ਼ ਵਿਚ ਰਹਿੰਦੇ ਸਨ ਅਤੇ ਤਜਿੰਦਰ ਸਿੰਘ ਆਪਣੀ ਪਤਨੀ ਸਮੇਤ ਉਸਦੇ ਕੋਲ ਰਹਿੰਦਾ ਸੀ। 4 ਨਵੰਬਰ ਨੂੰ ਉਹ ਦੀਵਾਲੀ ਦਾ ਸਾਮਾਨ ਲੈਣ ਲਈ ਸਕੂਟਰ ’ਤੇ ਸਵੇਰੇ 10 ਵਜੇ ਘਰੋਂ ਨਿਕਲਿਆ ਸੀ। ਬਾਅਦ ਦੁਪਹਿਰ ਕਰੀਬ 12.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤੇਜਿੰਦਰ ਖੱਖ ਪਿੰਡ ਨੇੜੇ ਸਕੂਟਰ ’ਤੇ ਪਿਆ ਹੋਇਆ ਹੈ। ਮੌਕੇ ’ਤੇ ਪਹੁੰਚ ਕੇ ਉਸ ਨੂੰ ਚੌਲਾਂਗ ਦੇ ਡਾਕਟਰ ਕੋਲ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ। ਲਖਵੀਰ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ ਅਤੇ ਉਸ ਨੂੰ ਸ਼ੱਕ ਹੈ ਕਿ ਕਿਸੇ ਨੇ ਉਸਨੂੰ ਮਾਰਿਆ ਹੈ ਪਰ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪੁਲਸ ਕੋਲੋਂ ਬਣਦੀ ਕਾਰਵਾਈ ਕਰਵਾਵੇਗੀ ।

ਇਹ ਵੀ ਪੜ੍ਹੋ : ਸਿੱਧੂ ਪਰਿਵਾਰ ਨੇ ਨਹੀਂ ਮਨਾਈ ਦਿਵਾਲੀ, ਧੀ ਰਾਬੀਆ ਨੇ ਇੰਸਟਾਗ੍ਰਾਮ ’ਤੇ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News