ਨੰਬਰ ਘੱਟ ਆਉਣ ਤੋਂ ਪਰੇਸ਼ਾਨ ਨੌਜਵਾਨ ਨੇ ਲਿਆ ਫਾਹ
Tuesday, Jul 03, 2018 - 01:15 AM (IST)

ਰਾਜਪੁਰਾ, (ਮਸਤਾਨਾ, ਹਰਵਿੰਦਰ, ਚਾਵਲਾ)- 11ਵੀਂ ਕਲਾਸ ’ਚੋਂ ਨੰਬਰ ਘੱਟ ਆਉਣ ਕਰ ਕੇ ਪਰੇਸ਼ਾਨ ਇਕ 16 ਸਾਲਾ ਨੌਜਵਾਨਾਂ ਨੇ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਭੱਠਾ ਲਛਮਣ ਦਾਸ ਕਾਲੋਨੀ ਵਾਸੀ ਰਾਜਿੰਦਰ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਅਮਿਤ ਕੁਮਾਰ 11ਵੀਂ ਕਲਾਸ ’ਚੋਂ ਨੰਬਰ ਘੱਟ ਆਉਣ ਕਾਰਨ ਕਾਫੀ ਪਰੇਸ਼ਾਨ ਰਹਿਣ ਲੱਗਾ।
ਕੱਲ ਸ਼ਾਮ ਉਹ ਘਰ ਇਹ ਕਹਿ ਕੇ ਗਿਆ ਕਿ ਖੇਡਣ ਲਈ ਜਾ ਰਿਹਾ ਹੈ। ਕਾਫੀ ਸਮਾਂ ਲੰਘਣ ’ਤੇ ਜਦੋਂ ਉਹ ਘਰ ਨਾ ਪਰਤਿਆ ਤਾਂ ਰਾਤ ਨੂੰ ਲਗਭਗ 8 ਵਜੇ ਛੋਟੇ ਲਡ਼ਕੇ ਨੇ ਦੇਖਿਆ ਕਿ ਉਸ ਨੇ ਹੇਠਾਂ ਵਾਲੇ ਕਮਰੇ ਵਿਚ ਫਾਹ ਲੈ ਲਿਆ। ਸੂਚਨਾ ਮਿਲਦੇ ਹੀ ਥਾਣੇਦਾਰ ਗੁਲਜ਼ਾਰ ਸਿੰਘ ਸਮੇਤ ਪੁਲਸ ਫੋਰਸ ਮੌਕੇ ’ਤੇ ਪੁੱਜ ਗਏ। ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਅਤੇ ਅਗਲੇਰੀ ਕਾਰਵਾਈ ਲਈ ਸਥਾਨਕ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਗਈ ਹੈ।