ਕਿਸ਼ਨਪੁਰਾ ''ਚ ਆ ਰਿਹਾ ਗੰਦਾ ਪਾਣੀ
Friday, Sep 29, 2017 - 05:37 AM (IST)
ਜਲੰਧਰ, (ਖੁਰਾਣਾ)- ਉੱਤਰੀ ਵਿਧਾਨਸਭਾ ਹਲਕੇ ਵਿਚ ਪੈਂਦੇ ਕਿਸ਼ਨਪੁਰਾ ਏਰੀਏ ਦੀ ਗਲੀ ਨੰਬਰ-5 ਦੇ ਵਾਸੀ ਪਿਛਲੇ ਕਈ ਦਿਨਾਂ ਤੋਂ ਗੰਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਲਾਕਾ ਵਾਸੀ ਸੁਭਾਸ਼ ਸਹਿਗਲ, ਮੰਗਾ ਕਸ਼ਿਅਪ, ਸੁਖਵਿੰਦਰ ਤੇ ਵਿਜੇ ਠਾਕੁਰ ਆਦਿ ਨੇ ਦੱਸਿਆ ਕਿ ਪਾਣੀ ਵਿਚ ਰੇਤ ਮਿਕਸ ਹੋ ਕੇ ਆ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸਮੱਸਿਆ ਬਾਰੇ ਕੌਂਸਲਰ ਬਾਲ ਕਿਸ਼ਨ ਬਾਲੀ ਨੂੰ ਵੀ ਸੂਚਨਾ ਦਿੱਤੀ ਗਈ ਸੀ ਪਰ ਅਜੇ ਤਕ ਕੋਈ ਹਲ ਨਹੀਂ ਨਿਕਲਿਆ।
