ਸਿੱਧੂ ਨੇ ਦਿੱਤਾ ਬ੍ਰਹਮ ਮਹਿੰਦਰਾ ਨੂੰ ਝਟਕਾ, ਡਿਪਟੀ ਸੀ. ਐੱਮ. ਦੇ ਵਧਾਈ ਬੋਰਡ ਵੀ ਰਹਿ ਗਏ ਨ੍ਹਾਤੇ ਧੋਤੇ

Monday, Sep 20, 2021 - 08:15 PM (IST)

ਪਟਿਆਲਾ (ਮਨਦੀਪ ਜੋਸਨ) : ਜਿੱਥੋਂ ਲੰਘੇ ਸਾਢੇ ਚਾਰ ਸਾਲ ਤੋਂ ਸਮੁੱਚਾ ਪੰਜਾਬ ਚੱਲਦਾ ਸੀ, ਉਸ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਿਲ੍ਹੇ ਪਟਿਆਲਾ ਨੂੰ ਅੱਜ ਕੋਈ ਵੀ ਡਿਪਟੀ ਮੁੱਖ ਮੰਤਰੀ ਵੀ ਨਸੀਬ ਨਹੀਂ ਹੋ ਸਕਿਆ ਹੈ। ਲੰਘੇ ਕੱਲ ਪੰਜਾਬ ਸਰਕਾਰ ’ਚ ਰਹੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਡਿਪਟੀ ਮੁੱਖ ਮੰਤਰੀ ਬਣਾਉਣ ਦੇ ਰੋਲੇ ਤੋਂ ਬਾਅਦ ਉਨ੍ਹਾਂ ਦੇ ਸਮੱਰਥਕਾਂ ਨੇ ਸਮੁੱਚਾ ਸ਼ਹਿਰ ਵਧਾਈਆਂ ਦੇ ਬੋਰਡਾਂ ਨਾਲ ਭਰ ਦਿੱਤਾ ਸੀ ਪਰ ਅੱਜ ਸਵੇਰੇ 9 ਵਜੇ ਅਜਿਹਾ ਝਟਕਾ ਲੱਗਿਆ ਕਿ ਇਹ ਬੋਰਡ ਅੱਜ ਨ੍ਹਾਤੇ ਧੋਤੇ ਰਹਿ ਗਏ ਤੇ ਹਾਸੋਹੀਣ ਸਥਿਤੀ ਵਿੱਚ ਬਦਲ ਗਏ। ਇੱਥੋਂ ਤੱਕ ਕਿ ਬ੍ਰਹਮ ਮਹਿੰਦਰਾ ਦੇ ਸਮਰਥਕ ਜਿਹੜੇ ਲੱਡੂ ਵੰਡਣ ਦੀ ਤਿਆਰੀ ਕਰਕੇ ਬੈਠੇ ਸਨ, ਮਾਯੂਸ ਹੋ ਕੇ ਆਪਣੇ ਘਰਾਂ ਦੇ ਅੰਦਰ ਵੜ ਗਏ। ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਉਦੋਂ ਬ੍ਰਹਮ ਮਹਿੰਦਰਾ ਨੇ ਸਪੱਸ਼ਟ ਤੌਰ ’ਤੇ ਬਿਆਨ ਦਿੱਤਾ ਸੀ ਕਿ ਜਦੋਂ ਤੱਕ ਸਿੱਧੂ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਸਬੰਧ ਠੀਕ ਨਹੀਂ ਕਰਦੇ, ਉਹ ਉਨ੍ਹਾਂ ਨੂੰ ਨਹੀਂ ਮਿਲਣਗੇ ਪਰ ਸਮੇਂ ਨੇ ਚਾਲ ਬਦਲੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਈਕਮਾਂਡ ਨੇ ਮੁੱਖ ਮੰਤਰੀ ਅਹੁੱਦੇ ਤੋਂ ਉਤਾਰ ਦਿੱਤਾ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਾਰੀ ਟੀਮ ਆਪਣੇ ਮੁਤਾਬਕ ਸੈੱਟ ਕਰ ਲਈ। ਇੱਥੋਂ ਤੱਕ ਕਿ ਜਦੋਂ ਹਾਈਕਮਾਂਡ ਨੇ ਬ੍ਰਹਮ ਬ੍ਰਹਮ ਮਹਿੰਦਰਾ ਨੇ ਨੂੰ ਡਿਪਟੀ ਸੀ. ਐੱਮ. ਬਣਾਉਣ ਦਾ ਲਗਭਗ ਫੈਸਲਾ ਕਰ ਲਿਆ ਸੀ ਤਾਂ ਇਸ ਫੈਸਲੇ ਨੂੰ ਅੱਜ ਸਵੇਰੇ ਬਦਲ ਦਿੱਤਾ ਗਿਆ, ਜਿਸ ਨਾਲ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਵੱਡੀ ਚਰਚਾ ਚੱਲਦੀ ਰਹੀ। ਬ੍ਰਹਮ ਬ੍ਰਹਮ ਮਹਿੰਦਰਾ ਨੇ ਦੇ ਡਿਪਟੀ ਸੀ. ਐੱਮ. ਬਣਨ ਦੇ ਦਰਜਨਾਂ ਬੋਰਡ ਸ਼ਾਹੀ ਸ਼ਹਿਰ ਵਿੱਚ ਲਗ ਗਏ ਸਨ। ਅੱਜ ਉਹ ਸਾਰਾ ਦਿਨ ਸ਼ੋਸ਼ਲ ਮੀਡੀਆ ’ਤੇ ਘੁੰਮਦੇ ਰਹੇ, ਲੋਕ ਇਨ੍ਹਾਂ ਬੋਰਡਾਂ ਨੂੰ ਲੈ ਕੇ ਚਟਕਾਰੇ ਕਸਦੇ ਰਹੇ। ਬ੍ਰਹਮ ਬ੍ਰਹਮ ਮਹਿੰਦਰਾ ਦੇ ਡਿਪਟੀ ਸੀ. ਐੱਮ. ਨਾ ਬਣਨ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਕਿ ਹੁਣ ਮੁੱਖ ਮੰਤਰੀ ਦੇ ਜ਼ਿਲ੍ਹੇ ਨੂੰ ਕੋਈ ਵੀ ਡਿਪਟੀ ਸੀ. ਐੱਮ. ਨਹੀਂ ਮਿਲੇਗਾ ਕਿਉਂਕਿ ਅੱਜ ਸੁਖਜਿੰਦਰ ਸਿੰਘਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਨੇ ਡਿਪਟੀ ਸੀ. ਐੱਮ. ਵਜੋਂ ਸਹੁੰ ਚੁੱਕ ਲਈ।

ਇਹ ਵੀ ਪੜ੍ਹੋ : ਕੈਪਟਨ ਦੀ ਨਾਰਾਜ਼ਗੀ 2022 ’ਚ ਕਾਂਗਰਸ ਨੂੰ ਪੈ ਸਕਦੀ ਹੈ ਭਾਰੀ

ਨਵੀ ਸਰਕਾਰ ’ਚ ਜ਼ਿਲ੍ਹਾ ਪਟਿਆਲਾ ਨੂੰ ਮਿਲ ਸਕਦੇ ਹਨ 2 ਮੰਤਰੀ
ਦੇਰ ਸ਼ਾਮ ਤੱਕ ਨਵੀਂ ਕੈਬਨਿਟ ਦਾ ਐਲਾਨ ਨਹੀਂ ਸੀ ਹੋਇਆ ਪਰ ਇਸ ਨਵੀਂ ਕੈਬਨਿਟ ਵਿੱਚ ਬ੍ਰਹਮ ਮਹਿੰਦਰਾ ਨੂੰ ਥਾਂ ਦਿੱਤੀ ਜਾ ਸਕਦੀ ਹੈ ਅਤੇ ਇਸਦੇ ਨਾਲ ਹੀ ਜ਼ਿਲ੍ਹੇ ਵਿੱਚ ਇਹ ਵੀ ਚਰਚੇ ਚੱਲਦੇ ਰਹੇ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸਰੋਤ ਨੂੰ ਹੁਣ ਨਵੀਂ ਕੈਬਨਿਟ ਵਿੱਚ ਜਗ੍ਹਾ ਨਹੀਂ ਮਿਲੇਗੀ ਪਰ ਫਿਰ ਵੀ ਜ਼ਿਲ੍ਹੇ ਨੂੰ ਦੋ ਮੰਤਰੀ ਮਿਲ ਸਕਦੇ ਹਨ ਕਿਉਂਕਿ ਕੈਪਟਨ ਅਮਰਿੰਦਰ ਸਰਕਾਰ ਵਿੱਚ ਪਹਿਲਾਂ ਉਨ੍ਹਾਂ ਦੇ ਸੀ. ਐੱਮ. ਹੋਣ ਦੇ ਨਾਲ-ਨਾਲ ਬ੍ਰਹਮ ਮਹਿੰਦਰਾ ਅਤੇ ਸਾਧੂ ਸਿੰਘ ਧਰਮਸਰੋਤ ਕੈਬਨਿਟ ਮੰਤਰੀ ਸਨ।

ਇਹ ਵੀ ਪੜ੍ਹੋ : ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਮੁੱਖ ਮੰਤਰੀ ਪੰਜਾਬ ਤੋਂ ਕੀਤੀ ਇਹ ਵੱਡੀ ਮੰਗ  

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News