ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦੇ ਹੁਕਮ ਜਾਰੀ

Wednesday, May 05, 2021 - 12:33 AM (IST)

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਛੋਟ ਦੇ ਹੁਕਮ ਜਾਰੀ

ਸੰਗਰੂਰ/ ਭਵਾਨੀਗੜ,(ਬੇਦੀ/ਕਾਂਸਲ)- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਅੱਜ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਸ਼ਾਮ 5 ਵਜੇ ਤੱਕ (ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਰੀ ਕਰਫਿਊ ਨੂੰ ਛੱਡ ਕੇ) ਛੋਟ ਦਿੱਤੀ ਹੈ।
 ਜਾਰੀ ਹੁਕਮਾਂ ਵਿੱਚ ਉਨ੍ਹਾਂ ਖਾਦ, ਬੀਜ, ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਖੇਤੀਬਾੜੀ ਮਸ਼ੀਨਰੀ, ਕਿ੍ਰਸ਼ੀ-ਬਾਗਬਾਨੀ ਦੇ ਉਪਕਰਣ ਆਦਿ ਤੋਂ ਇਲਾਵਾ ਕਰਿਆਨਾ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ (ਪਰ ਅਹਾਤੇ ਨਹੀਂ ਖੁੱਲਣਗੇ), ਉਦਯੋਗਿਕ ਸਮੱਗਰੀ, ਹਾਰਡਵੇਅਰ ਆਈਟਮ, ਉਪਕਰਣ, ਮੋਟਰ, ਪਾਈਪ ਆਦਿ ਦੀ ਬਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਨ੍ਹਾਂ ਕੰਮਾਂ ਦੇ ਲਈ ਮਨਜੂਰੀ ਦਿੱਤੀ ਗਈ ਹੈ ਉਸੇ ਕੰਮ ਦੇ ਉਦੇਸ਼ ਦੇ ਲਈ ਪੈਦਲ ਅਤੇ ਸਾਈਕਲ ’ਤੇ ਵਿਅਕਤੀਆਂ ਦੀ ਆਵਾਜਾਈ ਨੂੰ ਛੋਟ ਹੈ ਜਦਕਿ ਵਾਹਨ ਚਾਲਕਾਂ ਦੇ ਮਾਮਲਿਆਂ ਵਿੱਚ ਵੈਲਿਕ ਪਹਿਚਾਣ ਪੱਤਰ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪਹਿਚਾਣ ਪੱਤਰ ਨਾ ਹੋਣ ’ਤੇ ਵਾਹਨ ’ਤੇ ਈ-ਪਾਸ ਜ਼ਰੂਰੀ ਤੌਰ ’ਤੇ ਡਿਸਪਲੇਅ ਹੋਣਾ ਚਾਹੀਦਾ ਹੈ ਜੋ ਕਿ ਵੈਸਬਾਈਟ  (https://pass.pais.net.in) ’ਤੇ ਬਣਾਇਆ ਜਾਵੇਗਾ। 
ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ-2005 ਦੀ ਧਾਰਾ 51 ਤੋਂ 60 ਦੇ ਤਹਿਤ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News