ਜ਼ਿਲਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਲੋਕਾਂ ਨੂੰ ਕਾਨੂੰਨ ਪ੍ਰਬੰਧ ਬਣਾਏ ਰੱਖਣ ਦੀ ਕੀਤੀ ਅਪੀਲ

Thursday, Aug 24, 2017 - 03:17 PM (IST)

ਜ਼ਿਲਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਲੋਕਾਂ ਨੂੰ ਕਾਨੂੰਨ ਪ੍ਰਬੰਧ ਬਣਾਏ ਰੱਖਣ ਦੀ ਕੀਤੀ ਅਪੀਲ


ਜਲਾਲਾਬਾਦ(ਸੇਤੀਆ) - ਸਥਾਨਕ ਸ੍ਰੀ ਮੁਕਤਸਰ ਸਾਹਿਬ ਰੋਡ ਸਥਿੱਤ ਡੇਰਾ ਸੱਚਾ ਸੌਦਾ ਨਾਮ ਚਰਚਾ ਘਰ 'ਚ ਵੀਰਵਾਰ ਨੂੰ ਜ਼ਿਲਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਅਤੇ ਐਸ. ਐਸ. ਪੀ. ਡਾ. ਕੇਤਨ ਬਲੀ ਰਾਮ ਪਾਟਿਲ ਨੇ ਡੇਰਾ ਸੱਚਾ ਸੌਦਾ ਲੋਕਲ ਪ੍ਰਮੁੱਖ ਸ਼ਰਧਾਲੂਆਂ ਨਾਲ ਮੀਟਿੰਗ ਕਰਕੇ ਕਾਨੂੰਨ ਪ੍ਰਬੰਧਾਂ ਨੂੰ ਬਣਾਏ ਰੱਖਣ ਦੀ ਅਪੀਲ ਕੀਤੀ। ਉਧਰ ਲੋਕਲ ਡੇਰਾ ਪ੍ਰਮੁੱਖ ਸ਼ਰਧਾਲੂਆਂ ਨੇ ਵੀ ਪ੍ਰਸ਼ਾਸਨ ਨੂੰ ਭਰੋਸਾ ਦਿੱਤਾ ਕਿ ਉਹ ਅਮਨ-ਸ਼ਾਂਤੀ ਬਣਾਏ ਰੱਖਣ ਵਿੱਚ ਪੂਰਾ ਸਹਿਯੋਗ ਕਰਨਗੇ ਅਤੇ ਕਿਸੇ ਵੀ ਗੈਰ ਸਮਾਜਿਕ ਅੰਸਰ ਦਾ ਸਮਰਥਨ ਨਹੀਂ ਕਰਨਗੇ। 
ਮੀਡੀਆ ਨਾਲ ਗੱਲਬਾਤ ਕਰਦਿਆਂ ਐਸ. ਐਸ. ਪੀ. ਡਾ. ਕੇਤਨ ਬਲੀ ਰਾਮ ਪਾਟਿਲ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵਲੋਂ ਕਾਨੂੰਨ ਪ੍ਰਬੰਧਾਂ ਨੂੰ ਬਣਾਏ ਰੱਖਣ ਲਈ 4 ਕੰਪਨੀਆਂ ਜ਼ਿਲਾ ਫਾਜ਼ਿਲਕਾ ਵਿੱਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਬ ਡਿਵੀਜਨ ਪੱਧਰ 'ਤੇ ਐਸਡੀਐਮ ਅਤੇ ਐਸ.ਪੀ ਰੈਂਕ ਦੇ ਅਧਿਕਾਰੀ ਨਜ਼ਰ ਰੱਖਣਗੇ। ਉਨ੍ਹਾਂ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਜਾਂਦਾ ਹੈ ਜ਼ਿਲੇ ਵਿੱਚ ਮਾਹੌਲ ਬਿਲਕੁਲ ਸ਼ਾਂਤੀਪੂਰਵਕ ਬਣਾਏ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਇਸ਼ਾ ਕਾਲੀਆ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਮਾਨਯੋਗ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਹੈ। ਜਿਲੇ ਵਿੱਚ ਧਾਰਾ 144 ਲੱਗੀ ਹੋਈ ਹੈ ਅਤੇ ਇਸ ਤੋਂ ਇਲਾਵਾ ਅਸਲਾ ਧਾਰਕਾਂ ਨੂੰ ਆਪਣੇ ਜਮਾ ਕਰਵਾਉਣ ਅਤੇ ਦੁਕਾਨਦਾਰਾਂ ਤੇ ਤੇਜਾਬ ਦੀ ਵਿਕ੍ਰੀ ਤੇ ਪ੍ਰਤੀਬੰਧ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਲੋਕ ਸੁਚੇਤ ਹਨ ਅਤੇ ਮਾਹੋਲ ਨੂੰ ਦੇਖਦਿਆਂ ਗੈਰ ਜਰੂਰੀ ਸਮੱਗਰੀ ਨੂੰ ਬਹੁਤ ਘੱਟ ਪੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਆ ਅਤੇ ਪ੍ਰਿੰਟ ਮੀਡੀਆਂ ਵਲੋਂ ਵੀ ਆਪਣੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਅਤੇ ਲਗਾਤਾਰ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਉਹ ਮਾਹੋਲ ਨੂੰ ਸ਼ਾਂਤ ਬਣਾਏ ਰੱਖਣ। 
ਇਸ ਸੰਬੰਧੀ ਡੇਰਾ ਸੱਚਾ ਸੌਦਾ ਨਾਮ ਘਰ ਦੇ ਲੋਕਲ ਇੰਚਾਰਜ ਸੁਭਾਸ਼ ਸੁਖੀਜਾ ਨੇ ਕਿਹਾ ਕਿ ਨਾਮ ਚਰਚਾ ਨਿਰਧਾਰਿਤ ਸਮੇਂ ਤੇ ਹੋ ਰਹੀ ਹੈ ਅਤੇ ਅਸੀਂ ਆਪਣੇ ਵਲੋਂ ਪ੍ਰੇਮੀਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਬੇਨਤੀ ਅਤੇ ਅਪੀਲ ਵੀ ਕਰ ਰਹੇ ਹਾਂ ਅਤੇ ਸਾਡੇ ਵਲੋਂ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਿਆ ਜਾਵੇਗਾ ਜਿਸ ਨਾਲ ਮਾਹੌਲ ਖਰਾਬ ਹੋਵੇ ਅਤੇ ਆਮ ਲੋਕਾਂ ਨੂੰ ਅਪੀਲ ਹੈ ਕਿ ਇਸ ਸਮੇਂ ਸਹਿਯੋਗ ਕਰਨ ਨਾ ਕਿ ਕੋਈ ਭੜਕਾਊ ਸਮੱਗਰੀ ਪੋਸਟ ਕਰਨ।


Related News