ਸੰਗਰੂਰ : ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਦੀ ਲਾਗਤ ਨਾਲ ਪੀ. ਪੀ. ਈ. ਕਿੱਟਾਂ ਪ੍ਰਦਾਨ

05/13/2020 7:13:06 PM

ਸੰਗਰੂਰ (ਸਿੰਗਲਾ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਥੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਸਮਾਜ ਸੇਵੀਆਂ ਵਲੋਂ ਮੋਢੇ ਨਾਲ ਮੋਢਾ ਜੋੜ ਕੇ ਪ੍ਰਸ਼ਾਸਨ ਦਾ ਸਾਥ ਦਿੱਤਾ ਜਾ ਰਿਹਾ ਹੈ। ਅਜਿਹੇ ਸਮੇਂ 'ਚ ਐੱਲ. ਆਈ. ਸੀ. ਹਾਊਸਿੰਗ ਫ਼ਾਈਨਾਂਸ ਲਿਮਟਿਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ 40 ਲੱਖ ਰੁਪਏ ਦੀ ਲਾਗਤ ਨਾਲ ਪੀ. ਪੀ. ਈ. ਕਿੱਟਾਂ ਦਿੱਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਉਨ੍ਹਾਂ ਐੱਲ. ਆਈ. ਸੀ. ਹਾਊਸਿੰਗ ਫਾਈਨਾਂਸ ਲਿਮਟਿਡ  ਨੂੰ ਪੀ. ਪੀ. ਈ. ਕਿੱਟਾਂ ਖਰੀਦਣ ਲਈ ਬੇਨਤੀ ਕੀਤੀ ਸੀ ਜੋ ਐੱਲ. ਆਈ. ਸੀ ਵਲੋਂ ਪ੍ਰਵਾਨ ਕਰਦਿਆਂ 40,00,000 ਰੁਪਏ ਦੀਆਂ ਪੀ. ਪੀ. ਈ. ਕਿੱਟਾਂ ਦੇਣ ਲਈ ਹਾਮੀ ਭਰੀ ਗਈ ਸੀ।

ਇਹ ਵੀ ਪੜ੍ਹੋ ► ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਸੂਬਿਆਂ 'ਚ ਭੇਜਣ ਦੇ ਖਰਚ 'ਤੇ ਹੋਣ ਲੱਗੀ ਸਿਆਸਤ 

ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਨੂੰ ਰੋਕਣ 'ਚ ਲੱਗੇ ਸਾਡੇ ਫਰੰਟ ਲਾਈਨ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਲੋੜ ਅਨੁਸਾਰ ਹਰੇਕ ਮੈਡੀਕਲ ਸੁਵਿਧਾ ਵੀ ਮੁੱਹਈਆ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੇ ਸਹਿਯੋਗੀਆਂ ਕਾਰਨ ਅਸੀਂ ਕੋਵਿਡ-19 ਦੀ ਮਹਾਮਾਰੀ ਤੋਂ ਜਲਦੀ ਹੀ ਨਿਜ਼ਾਤ ਪਾ ਸਕਦੇ ਹਾਂ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਉਦਯੋਗਿਕ ਅਦਾਰਿਆਂ ਦੇ   ਨੁਮਾਇੰਦਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ-19 ਦੀ ਰੋਕਥਾਮ 'ਚ ਮਦਦਗਾਰ ਸਾਬਿਤ ਹੋਣ ਵਾਲੀ ਮੈਡੀਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ।

ਇਹ ਵੀ ਪੜ੍ਹੋ ► ਪਾਵਰਕਾਮ ਵਲੋਂ ਆਮ ਲੋਕਾਂ ਨੂੰ ਦਿੱਤਾ 440 ਵਾਟ ਦਾ ਝਟਕਾ 


Anuradha

Content Editor

Related News