ਡਿਸਟ੍ਰੀਬਿਊਟਰ ਦਾ ਸਿਮ ਖਰਾਬ ਕਰ ਕੇ ਅਕਾਊਂਟ ''ਚੋਂ ਕੱਢੇ 1 ਲੱਖ 74 ਹਜ਼ਾਰ ਰੁਪਏ

01/19/2018 7:46:53 AM

ਚੰਡੀਗੜ੍ਹ, (ਸੁਸ਼ੀਲ)- ਹੱਲੋਮਾਜਰਾ 'ਚ ਮੋਬਾਇਲ ਕੰਪਨੀ ਦੇ ਡਿਸਟ੍ਰੀਬਿਊਟਰ ਦੇ ਮੋਬਾਇਲ ਦਾ ਸਿਮ ਖਰਾਬ ਕਰ ਕੇ ਨਵਾਂ ਸਿਮ ਲੈਣ ਤੋਂ ਬਾਅਦ ਮੁਲਜ਼ਮ ਨੇ ਨੈੱਟ ਬੈਂਕਿੰਗ ਤੋਂ 1 ਲੱਖ 74 ਹਜ਼ਾਰ ਰੁਪਏ ਦੂਜੇ ਐਕਾਊਂਟ 'ਚ ਟਰਾਂਸਫਰ ਕਰ ਦਿੱਤੇ। ਡਿਸਟ੍ਰੀਬਿਊਟਰ ਨੇ ਕੰਪਨੀ ਤੋਂ ਨਵਾਂ ਸਿਮ ਜਾਰੀ ਕਰਵਾ ਕੇ ਬੈਲੇਂਸ ਚੈੱਕ ਕੀਤਾ ਤਾਂ ਉਸ ਦੇ ਅਕਾਊਂਟ 'ਚ ਸਿਰਫ 200 ਰੁਪਏ ਰਹਿ ਗਏ ਸਨ। ਅਕਾਊਂਟ 'ਚੋਂ ਨੈੱਟ ਬੈਂਕਿੰਗ ਜ਼ਰੀਏ ਪੈਸੇ ਰਾਏਪੁਰ ਖੁਰਦ ਦੇ ਇਕ ਵਾਸੀ ਦੇ ਅਕਾਊਂਟ 'ਚ ਟ੍ਰਾਂਸਫਰ ਹੋਏ ਹਨ।
ਡਿਸਟ੍ਰੀਬਿਊਟਰ ਨਰੇਸ਼ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਸੈਕਟਰ-31 ਥਾਣੇ 'ਚ ਅਣਪਛਾਤੇ ਖਿਲਾਫ ਧੋਖਾਦੇਹੀ ਤੇ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰਵਾਇਆ ਹੈ।
ਰਾਏਪੁਰ ਖੁਰਦ ਵਾਸੀ ਧਰਮਰਾਜ ਦੇ ਅਕਾਊਂਟ 'ਚ ਟ੍ਰਾਂਸਫਰ ਹੋਏ ਹਨ ਪੈਸੇ
ਨਰੇਸ਼ ਕੁਮਾਰ ਨੇ ਸਾਈਬਰ ਸੈੱਲ ਨੂੰ ਦੱਸਿਆ ਕਿ ਉਹ ਹੱਲੋਮਾਜਰਾ 'ਚ ਅਰਚਿਤਾ ਇੰਟਰਪ੍ਰਾਈਜ਼ਿਜ਼ ਦੇ ਨਾਂ 'ਤੇ ਦੁਕਾਨ ਚਲਾਉਂਦਾ ਹੈ ਤੇ ਇਕ ਮੋਬਾਇਲ ਕੰਪਨੀ ਦਾ ਡਿਸਟ੍ਰੀਬਿਊਟਰ ਵੀ ਹੈ। 2 ਸਤੰਬਰ 2016 ਨੂੰ ਉਸ ਦੇ ਮੋਬਾਇਲ ਦਾ ਸਿਮ ਖਰਾਬ ਹੋ ਗਿਆ। ਉਸ ਨੇ ਨਵਾਂ ਸਿਮ ਇਸ਼ੂ ਕਰਵਾਇਆ। ਸਿਮ ਮਿਲਣ ਤੋਂ ਬਾਅਦ ਜਦੋਂ ਉਸ ਨੇ ਆਪਣਾ ਬੈਲੇਂਸ ਚੈੱਕ ਕੀਤਾ ਤਾਂ ਉਸ 'ਚ ਸਿਰਫ 200 ਰੁਪਏ ਰਹਿ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਅਕਾਊਂਟ 'ਚੋਂ ਨੈੱਟ ਬੈਂਕਿੰਗ ਜ਼ਰੀਏ ਇਕ ਲੱਖ 74 ਹਜ਼ਾਰ ਦੀ ਨਕਦੀ ਰਾਏਪੁਰ ਖੁਰਦ ਵਾਸੀ ਧਰਮਰਾਜ ਦੇ ਅਕਾਊਂਟ 'ਚ ਟ੍ਰਾਂਸਫਰ ਹੋਈ ਹੈ।


Related News